ਹਰਿਆਣਾ ਭਾਜਪਾ ਪ੍ਰਧਾਨ ਨੇ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਕੀਤੀ ਸ਼ਰਧਾਂਜਲੀ ਭੇਟ - Haryana BJP president Om Prakash Dhankhar
ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ ਜਿਥੇ ਕਿ 13 ਅਪ੍ਰੈਲ 1919 ਵਿੱਚ ਜਨਰਲ ਅਡਵਾਇਰ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸੈਂਕੜਿਆਂ ਦੇ ਕਰੀਬ ਸੁਤੰਤਰਤਾ ਸੈਲਾਨੀ ਸ਼ਹੀਦ ਹੋਏ ਅਤੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਜਿੱਥੇ ਦੇਸ਼ ਵਿਦੇਸ਼ ਤੋਂ ਦੁਨੀਆ ਇੱਥੇ ਪਹੁੰਚਦੀ ਹੈ ਉੱਥੇ ਹੀ ਕਈ ਰਾਜਨੀਤਿਕ ਪਾਰਟੀਆਂ ਦੇ ਵੱਡੇ ਲੀਡਰ ਵੀ ਇੱਥੇ ਆ ਕੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਇਸਦੇ ਚੱਲਦੇ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਪ੍ਰਦੇਸ਼ ਪ੍ਰਧਾਨ ਓਮ ਪ੍ਰਕਾਸ਼ ਧਨਖੜ ਵੀ ਜਲ੍ਹਿਆਂਵਾਲਾ ਬਾਗ ਸ਼ਹੀਦਾਂ ਨੂੰ ਸ਼ਰਧਾਂਜਲੀ (Om Prakash Dhankhar pays homage to martyrs at Jallianwala Bagh) ਦੇਣ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿੱਥੇ ਸਾਡਾ ਦੇਸ਼ ਆਜ਼ਾਦੀ ਦੀ 75ਵੀਂ ਮਹਾਉਤਸਵ ਮਨਾ ਰਿਹਾ ਹੈ ਉਥੇ ਹੀ ਸਾਨੂੰ ਇੰਨ੍ਹਾਂ ਸ਼ਹੀਦਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਧਨਖੜ ਨੇ ਕਿਹਾ ਕਿ ਸਾਡੀ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਇਸ ਪੁਰਾਣੇ ਦਿਨ ਕਦੀ ਵੀ ਨਹੀਂ ਭੁੱਲਣੇ ਚਾਹੀਦੇ ਕਿ ਸਾਡੇ ਆਜ਼ਾਦੀ ਘੁਲਾਈਆਂ ਨੇ ਕਿਸ ਤਰੀਕੇ ਨਾਲ ਸਾਡਾ ਦੇਸ਼ ਆਜ਼ਾਦ ਕਰਵਾਇਆ।
Last Updated : Feb 3, 2023, 8:20 PM IST