ਹਰਭਜਨ ਸਿੰਘ ਨੂੰ ਰਾਜ ਸਭਾ ਲਈ ਚੁਣੇ ਜਾਣ 'ਤੇ ਭੱਜੀ ਦੇ ਕੋਚ ਨੇ ਲੋਕਾਂ ਨੂੰ ਦਿੱਤੀ ਵਧਾਈ - ਰਾਜ ਸਭਾ ਦੇ ਮੈਂਬਰ
ਜਲੰਧਰ: ਦੇਸ਼ ਦੇ ਮਸ਼ਹੂਰ ਕ੍ਰਿਕਟਰ ਅਤੇ ਟਰਬਨੇਟਰ ਦੇ ਨਾਮ ਤੋਂ ਜਾਣੇ ਜਾਣ ਵਾਲੇ ਹਰਭਜਨ ਸਿੰਘ ਭੱਜੀ ਨੂੰ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਬਣਾਉਣ ਲਈ ਭੇਜਿਆ ਗਿਆ ਹੈ। ਹਰਭਜਨ ਸਿੰਘ ਭੱਜੀ ਦੇ ਰਾਜ ਸਭਾ ਮੈਂਬਰ ਦੇ ਤੌਰ 'ਤੇ ਜਾਣ ਲਈ ਜਲੰਧਰ 'ਚ ਉਨ੍ਹਾਂ ਦੇ ਕੋਚ ਦਵਿੰਦਰ ਅਰੋੜਾ ਨੇ ਬੇਹੱਦ ਖੁਸ਼ੀ ਜਤਾਈ ਹੈ।ਇਕ ਪਾਸੇ ਜਿੱਥੇ ਉਨ੍ਹਾਂ ਨੇ ਇਸ ਲਈ ਲੋਕਾਂ ਨੂੰ ਵਧਾਈ ਦਿੱਤੀ ਹੈ। ਉਹ ਦੇ ਦੂਸਰੇ ਪਾਸੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਦਾ ਵੀ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਭੱਜੀ ਉੱਤੇ ਇੰਨਾ ਵਿਸ਼ਵਾਸ ਕਰਕੇ ਉਨ੍ਹਾਂ ਨੂੰ ਰਾਜ ਸਭਾ ਵਿੱਚ ਭੇਜਣ ਦਾ ਉਪਰਾਲਾ ਕੀਤਾ। ਭੱਜੀ ਦੇ ਕੋਚ ਦਵਿੰਦਰ ਅਰੋੜਾ ਨੇ ਕਿਹਾ ਕਿ ਭੱਜੀ ਸਿਰਫ਼ ਇੱਕ ਸਫ਼ਲ ਕ੍ਰਿਕਟਰ ਹੀ ਨਹੀਂ ਬਲਕਿ ਪੰਜਾਬੀ ਸੱਭਿਆਚਾਰ ਅਤੇ ਬਾਕੀ ਖੇਡਾਂ ਨਾਲ ਵੀ ਓਨਾ ਹੀ ਪਿਆਰ ਕਰਦੇ ਹਨ।
Last Updated : Feb 3, 2023, 8:21 PM IST