ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਗੁਰਤਾਗੱਦੀ ਦਿਵਸ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ
ਅੰਮ੍ਰਿਤਸਰ: ਸਿੱਖਾ ਦੇ 7ਵੇਂ (7th Guru of Sikhism) ਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ (Gurta Gaddi Day) ਦੇਸ਼ ਭਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ (Head Granthi of Sri Akal Takht Sahib) ਮਲਕੀਤ ਸਿੰਘ ਨੇ ਜਿੱਥੇ ਵਿਸ਼ਵ ਭਰ ਦੀਆ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਪਾਵਨ ਪਵਿਤਰ ਦਿਹਾੜੇ ਦੀ ਵਧਾਈ ਦਿੱਤੀ ਗਈ। ਉੱਥੇ ਹੀ ਉਨ੍ਹਾਂ ਗੁਰੂ ਮਹਾਰਾਜ ਦੀਆ ਸਿੱਖਿਆਵਾਂ ਦੇ ਚਲਦਿਆਂ ਤਨ, ਮਨ ਅਤੇ ਵਾਤਾਵਰਨ ਨੂੰ ਸੁੱਧ ਕਰ ਵਾਹਿਗੁਰੂ ਦਾ ਸਿਮਰਨ ਕਰਨ ਦੀ ਗੱਲ ਆਖੀ।
Last Updated : Feb 3, 2023, 8:21 PM IST