ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪੁੱਜੇ ਕਾਂਵੜੀਆਂ ਦਾ ਸ਼ਾਨਦਾਰ ਸਵਾਗਤ - ਗੰਗਾ ਜਲ
ਬਰਨਾਲਾ: ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਧਾਰਮਿਕ ਸਮਾਗਮ ਹੋਏ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਪੂਜਾ ਅਰਚਨਾ ਕੀਤੀ। ਬਰਨਾਲਾ ਵਿੱਚ ਇਸ ਤਿਉਹਾਰ ਦੀ ਬਾਜਾਰਾਂ ਤੇ ਮੰਦਰਾਂ ਵਿੱਚ ਵੀ ਧੂਮ ਦੇਖਣ ਨੂੰ ਮਿਲੀ। ਇਸ ਦੌਰਾਨ 500 ਸ਼ਿਵ ਭਗਤਾਂ ਸ਼ਰਧਾਲੂਆਂ ਦਾ ਵੱਡਾ ਕਾਫ਼ਲਾ ਸ਼੍ਰੀ ਹਰਿਦੁਆਰ ਤੋਂ ਕਰੀਬ 400 ਕਿਲੋਮੀਟਰ ਪੈਦਲ ਚੱਲਕੇ ਬਰਨਾਲਾ ਪਹੁੰਚਿਆ। ਜਿਸਦਾ ਸ਼ਾਨਦਾਰ ਸਵਾਗਤ ਪੂਰੇ ਸ਼ਹਿਰ ਵਾਸੀਆਂ ਵਲੋਂ ਕੀਤਾ ਗਿਆ। ਇਸ ਦੌਰਾਨ ਸ਼ਿਵ ਭੋਲ਼ੇ ਦੇ ਭਜਨਾਂ ਉੱਤੇ ਭਗਤ ਨੱਚਦੇ ਗਾਉਂਦੇ ਝੂਮਦੇ ਨਜ਼ਰ ਆਏ। ਇਸ ਮੌਕੇ ਸ਼ਿਵ ਭਗਤਾਂ ਨੇ ਕਿਹਾ ਕਿ ਅੱਜ ਭਗਵਾਨ ਸ਼੍ਰੀ ਭੋਲੇਨਾਥ ਦਾ ਵਿਆਹ ਹੈ ਅਤੇ ਅਸੀ ਸਭ ਬਰਾਤੀ ਹਾਂ ਅਤੇ ਖੁਸ਼ੀ ਵਿੱਚ ਝੂਮ ਨੱਚ ਰਹੇ ਹਾਂ।
Last Updated : Feb 3, 2023, 8:18 PM IST