ਡਿਪੂ ਹੋਲਡਰ ਵਲੋਂ ਸੜਕ ਵਿਚਕਾਰ ਉਤਾਰੀ ਸਰਕਾਰੀ ਕਣਕ, ਮਚਿਆ ਬਵਾਲ
ਹੁਸ਼ਿਆਰਪੁਰ: ਇਥੋਂ ਦੇ ਵਾਰਡ ਨੰਬਰ 42 'ਚ ਕੌਂਸਲਰ ਅਤੇ ਡਿਪੂ ਹੋਲਡਰ ਵਲੋਂ ਸਰਕਾਰੀ ਕਣਕ ਨੂੰ ਮਲ ਮੂਤਰ ਵਾਲੀ ਥਾਂ 'ਤੇ ਸੜਕ ਵਿਚਾਲੇ ਉਤਾਰ ਦਿੱਤਾ ਗਿਆ। ਇਸ ਨੂੰ ਲੈਕੇ ਲੋਕਾਂ ਦਾ ਕਹਿਣਾ ਸੀ ਕਿ ਜਿਥੇ ਲੋਕ ਮਲ ਮੂਤਰ ਲਈ ਜਾਂਦੇ ਹਨ, ਡਿਪੂ ਹੋਲਡਰ ਵਲੋਂ ਉਥੇ ਕਣਕ ਨੂੰ ਉਤਾਰਿਆ ਗਿਆ ਹੈ, ਜਦਕਿ ਇਸ ਸਬੰਧੀ ਡਿਪੂ ਹੋਲਡਰ ਦਾ ਕਹਿਣਾ ਸੀ ਕਿ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਅਤੇ ਗਲੀ ਛੋਟੀ ਹੋਣ ਕਾਰਨ ਟਰੱਕ ਵਿਚਲੀ ਕਣਕ ਨੂੰ ਸੜਕ 'ਤੇ ਹੀ ਉਤਾਰਨਾ ਪਿਆ। ਇਸ ਸਬੰਧੀ ਜਦੋਂ ਪੱਤਰਕਾਰ ਵਲੋਂ ਮਲ ਮੂਤਰ ਵਾਲੀ ਥਾਂ 'ਤੇ ਬੋਰੀਆਂ ਲੁਹਾਉਣ ਦਾ ਕਾਰਨ ਪੁੱਛਿਆ ਗਿਆ ਤਾਂ ਕੌਂਸਲਰ ਸਾਹਿਬ ਨੇ ਹੱਸਦੇ ਹੋਏ ਕਿਹਾ ਕਿ ਲੋਕਾਂ ਵਲੋਂ ਹੀ ਇਸ ਥਾਂ 'ਤੇ ਮਲ ਮੂਤਰ ਕੀਤਾ ਜਾਂਦਾ ਏ ਇਸ ਵਿੱਚ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।
Last Updated : Feb 3, 2023, 8:22 PM IST