ਸੂਬੇਦਾਰ ਜੈਮਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ - ਸੂਬੇਦਾਰ ਜੈਮਲ ਸਿੰਘ ਦੀ ਮ੍ਰਿਤਕ ਚੌਥੇ ਦਿਨ ਪਿੰਡ ਪਹੁੰਚੀ
ਤਰਨ ਤਾਰਨ: ਇਤਿਹਾਸਕ ਪਿੰਡ ਮਾੜੀ ਕੰਬੋਕੇ ਦੇ ਡਿਊਟੀ ’ਤੇ ਜਾ ਰਹੇ ਸੂਬੇਦਾਰ ਦਾ ਹਾਰਟ ਅਟੈਕ ਕਾਰਨ ਦਿਹਾਂਤ ਹੋ ਗਿਆ ਹੈ। ਇਸ ਘਟਨਾ ਨੂੰ ਲੈਕੇ ਪਰਿਵਾਰਿਕ ਮੈਂਬਰਾਂ ਵਿੱਚ ਭਾਰੀ ਸੋਗ ਦੀ ਲਹਿਰ ਪਾਈ ਜਾ ਹੈ। ਇਸਦੇ ਨਾਲ ਹੀ ਪੂਰਾ ਪਿੰਡ ਵੀ ਸੋਗ ਦੀ ਲਹਿਰ ਚ ਡੁੱਬਿਆ ਵਿਖਾਈ ਦੇ ਰਿਹਾ ਹੈ। ਸੂਬੇਦਾਰ ਜੈਮਲ ਸਿੰਘ ਦੀ ਮ੍ਰਿਤਕ ਚੌਥੇ ਦਿਨ ਪਿੰਡ ਪਹੁੰਚੀ ਹੈ। ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ (Funeral of Subedar Jamal Singh with official honors) ਹੈ। ਇਸ ਮੌਕੇ ਮ੍ਰਿਤਕ ਦੇਹ ਲੈਕੇ ਪਹੁੰਚੇ 10 ਬੰਗਾਲ ਐਨ ਸੀ ਸੀ ਦੇ ਫੌਜੀ ਰਵੀ ਕੁਮਾਰ ਨੇ ਦੱਸਿਆ ਕਿ ਸੂਬੇਦਾਰ ਦੀ ਜਦੋਂ ਹਾਰਟ ਅਟੈਕ ਨਾਲ ਮੌਤ ਹੋਈ ਉਸ ਤੋਂ ਪਹਿਲਾਂ ਉਸਨੇ ਸਾਡੇ ਨਾਲ ਰਾਬਤਾ ਕੀਤਾ ਸੀ ਪਰ ਫਿਰ ਜਦੋਂ ਉਨ੍ਹਾਂ ਸੂਬੇਦਾਰ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੂਬੇਦਾਰ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ ਭਾਲ ਕਰਨ ’ਤੇ ਸੂਬੇਦਾਰ ਦੀ ਮ੍ਰਿਤਕ ਦੇਹ ਗੱਡੀ ਵਿੱਚੋਂ ਹੀ ਮਿਲੀ ਅਤੇ ਜਿਸ ਤੋਂ ਬਾਅਦ ਚੌਥੇ ਦਿਨ ਉਨ੍ਹਾਂ ਦੀ ਮ੍ਰਿਤਕ ਦੇਹ ਪਿੰਡ ਲਿਆਂਦੀ ਗਈ ਹੈ ਜਿੰਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਹੈ।
Last Updated : Feb 3, 2023, 8:17 PM IST