ਲੋੜਵੰਦਾਂ ਲਈ ਲਗਾਇਆ ਮੁਫਤ ਮੈਡੀਕਲ ਕੈਂਪ - Free medical camp organized
ਹੁਸ਼ਿਆਰਪੁਰ:ਜ਼ਿਲ੍ਹੇ ਦੇ ਪਿੰਡ ਬੋਹਣ ਵਿੱਚ ਲਾਈਫ ਕੇਅਰ ਹਸਪਤਾਲ ਅਤੇ ਟਰੋਮਾ ਸੈਂਟਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ (Free medical camp organized for the needy in Hoshiarpur) ਗਿਆ ਜਿਸ ਵਿੱਚ ਸੈਂਕੜੇ ਲੋਕਾਂ ਨੇ ਪਹੁੰਚ ਕੇ ਇਸ ਕੈਂਪ ਦਾ ਲਾਭ ਉਠਾਇਆ। ਇਸ ਕੈਂਪ ਵਿਚ ਸ਼ਿਰਕਤ ਕਰਨ ਲਈ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਚੱਬੇਵਾਲ ਵੱਲੋਂ ਅਤਿ ਆਧੁਨਿਕ ਸਹੂਲਤਾਂ ਦੀ ਮੌਜੂਦਗੀ ਵਿੱਚ ਚਲਾਏ ਜਾ ਰਹੇ ਇਸ ਮੈਡੀਕਲ ਕੈਂਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੈਡੀਕਲ ਚੈੱਕਅੱਪ ਸਮੇਂ ਸਮੇਂ ਤੇ ਲਗਾਏ ਜਾਣੇ ਚਾਹੀਦੇ ਹਨ ਅਤੇ ਹਲਕਾ ਚੱਬੇਵਾਲ ਵਿੱਚ ਅਜਿਹੇ ਕੈਂਪ ਲਗਾਉਣ ਸਬੰਧੀ ਜੇਕਰ ਬਤੌਰ ਵਿਧਾਇਕ ਉਨ੍ਹਾਂ ਦੀਆਂ ਕਿਸੇ ਵੀ ਪ੍ਰਕਾਰ ਨਾਲ ਸੇਵਾਵਾਂ ਦੀ ਲੋੜ ਹੈ ਤਾਂ ਉਹ ਹਰ ਵਕਤ ਅਜਿਹੇ ਸਮਾਜਿਕ ਕੰਮਾਂ ਲਈ ਹਾਜ਼ਰ ਹਨ।ਉਨ੍ਹਾਂ ਕਿਹਾ ਕਿ ਇਸ ਕੈਂਪ ਨਾਲ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਲੋਕਾਂ ਨੂੰ ਫਾਇਦਾ ਪਹੁੰਚੇਗਾ ਕਿਉਂਕਿ ਕੰਮਾਂਕਾਰਾਂ ਅਤੇ ਮਿਹਨਤਕਸ਼ ਲੋਕਾਂ ਲਈ ਚੈੱਕਅੱਪ ਕਰਵਾਉਣ ਅਤੇ ਦਵਾਈ ਲੈਣ ਦੀ ਵਾਰ ਵਾਰ ਸ਼ਹਿਰ ਨੂੰ ਜਾਣ ਦਾ ਸਮਾਂ ਨਹੀਂ ਹੁੰਦਾ ਅਤੇ ਕਈ ਵਾਰੀ ਰੁਝੇਵੇਂ ਜਾਂ ਆਰਥਿਕ ਤੰਗੀ ਹੋਣ ਕਾਰਨ ਵੀ ਕਈ ਲੋਕ ਚੈੱਕਅੱਪ ਕਰਵਾਉਣ ਲਈ ਸ਼ਹਿਰ ਨਹੀਂ ਜਾ ਪਾਉਂਦੇ।
Last Updated : Feb 3, 2023, 8:21 PM IST