ਗੜ੍ਹਸ਼ੰਕਰ ਦੇ ਪਿੰਡ ਲੱਲੀਆਂ ’ਚ ਸਮਾਜ ਸੇਵੀ ਸੰਸਥਾ ਦਾ ਨੇਕ ਉਪਰਾਲਾ - ਕੈਂਪ ਵਿੱਚ ਮਾਹਿਰ ਡਾਕਟਰਾਂ ਦੀ ਟੀਮਾਂ
ਹੁਸ਼ਿਆਰਪੁਰ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੜ੍ਹਸ਼ੰਕਰ ਦੇ ਪਿੰਡ ਲੱਲੀਆਂ ਵਿਖੇ ਸੱਚੀ ਸੇਵਾ ਸੁਸਾਇਟੀ ਯੂਰੋਪ ਵੱਲੋਂ ਫ੍ਰੀ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਅੱਖਾਂ ਦਾ ਚੈੱਕਅੱਪ, ਚਮੜੀ ਦੇ ਰੋਗ, ਈਸੀਜੀ ਅਤੇ ਲੇਡੀਜ਼ ਦੀਆਂ ਬੀਮਾਰੀਆਂ ਦਾ ਫ੍ਰੀ ਚੈੱਕਅਪ ਕੀਤਾ ਗਿਆ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਦੀ ਟੀਮਾਂ ਨੇ ਮਰੀਜ਼ਾਂ ਦਾ ਚੈਕਅਪ ਕੈਂਪ ਲਗਾਇਆ। ਇਸ ਮੌਕੇ ਸੱਚੀ ਸੇਵਾ ਸੁਸਾਇਟੀ ਦੇ ਪ੍ਰਧਾਨ ਰਮਨ ਪ੍ਰਾਰਸ਼ਰ ਨੇ ਦਾਨੀ ਵੀਰਾਂ ਦਾ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਲਗਾਕੇ ਜ਼ਰੂਰਤਮੰਦ, ਲੋੜਵੰਦ ਅਤੇ ਬੇਸਹਾਰਾ ਪਰਿਵਾਰਾਂ ਦੀ ਮੱਦਦ ਕੀਤੀ ਜਾ ਸਕਦੀ ਹੈ।
Last Updated : Feb 3, 2023, 8:17 PM IST