ਪੰਜਾਬ

punjab

ETV Bharat / videos

ਦਹਿਸ਼ਤ ਤੋਂ ਮੁਕਤ ਹੋਇਆ ਮੁਕੇਰੀਆਂ, ਫੜ੍ਹਿਆ ਗਿਆ ਤੇਂਦੂਆ - ਤੇਂਦੂਏ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ

By

Published : Mar 29, 2022, 10:50 PM IST

Updated : Feb 3, 2023, 8:21 PM IST

ਹੁਸ਼ਿਆਰਪੁਰ: ਮੁਕੇਰੀਆਂ ਦੇ ਰਿਹਾਇਸ਼ੀ ਇਲਾਕੇ ਵਿੱਚ ਘੁੰਮ ਰਹੇ ਤੇਂਦੂਏ (leopard in Mukerian) ਨੂੰ ਜੰਗਲਾਤ ਮਹਿਮਕੇ ਵੱਲੋਂ ਮੁਸ਼ੱਕਤ ਬਾਅਦ ਕਾਬੂ ਕੀਤਾ ਗਿਆ ਹੈ। ਤੇਂਦੂਏ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਘੁੰਮਣ ਨੂੰ ਲੈਕੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਮਾਹੌਲ ਪਾਇਆ ਜਾ ਰਿਹਾ ਸੀ। ਜੰਗਲਾਤ ਵਿਭਾਗ ਤੇ ਪੁਲਿਸ ਦੇ ਸਾਂਝੇ ਉਪਰਾਲੇ ਸਦਕਾ ਤੇਂਦੂਏ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਤੇਂਦੂਏ ਨੂੰ ਕਾਬੂ ਕਰ ਡਾਕਟਰਾਂ ਵੱਲੋਂ ਉਸਦਾ ਚੈਕਅੱਪ ਕੀਤਾ ਗਿਆ ਜਿਸ ਵਿੱਚ ਤੇਂਦੂਆ ਸਹੀ ਪਾਇਆ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਹੋਸ਼ ਆਉਣ ਤੋਂ ਬਾਅਦ ਜੰਗਲਾਤ ਵਿਭਾਗ ਵੱਲੋਂ ਉਸ ਨੂੰ ਸੁਰੱਖਿਅਤ ਥਾਂ ਉੱਪਰ ਛੱਡ ਦਿੱਤਾ ਜਾਵੇਗਾ।
Last Updated : Feb 3, 2023, 8:21 PM IST

ABOUT THE AUTHOR

...view details