ਯੂਕਰੇਨ ਤੋਂ ਆਏ ਵਿਦਿਆਰਥੀਆਂ ਨੇ ਕਿਹਾ ਦਾਖ਼ਲੇ ਨਾ ਮਿਲਣ ’ਤੇ ਭਗਵੰਤ ਮਾਨ ਮੁਹਰੇ ਲੱਗੇਗਾ ਧਰਨਾ - students did not get positive response from aap minister
ਮਾਨਸਾ:ਰੂਸ ਦੇ ਹਮਲੇ ਕਾਰਨ ਯੂਕਰੇਨ (russia attacks ukraine) ਤੋਂ ਪਰਤੇ ਵਿਦਿਆਰਥੀਆਂ ਨੇ ਮਾਨਸਾ ਵਿਖੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨਾਲ ਮੁਲਾਕਾਤ ਕੀਤੀ (ukraine returned students met health minister singla)। ਸਿੰਗਲਾ ਵੱਲੋਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਭਰੋਸਾ ਨਹੀਂ ਮਿਲਿਆ (students did not get positive response from aap minister)। ਇਸੇ ’ਤੇ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ 26 ਮਾਰਚ ਨੂੰ ਮਾਨਸਾ ਵਿਖੇ ਪਹੁੰਚ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦਾ ਐਲਾਨ (decide to meet bhagwant maan on 26 march) ਕੀਤਾ ਹੈ ਤੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਦਾਖ਼ਲੇ ਨਹੀਂ ਮਿਲੇ ਤਾਂ ਭਗਵੰਤ ਮਾਨ ਦੇ ਦਰਾਂ ਮੁਹਰੇ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਦੀ ਐੱਮਬੀਬੀਐੱਸ ਦੀ ਪੜ੍ਹਾਈ ਵਿਚਕਾਰ ਛੁਟ ਗਈ ਸੀ। ਵਿਦਿਆਰਥੀਆਂ ਨੇ ਸਰਕਾਰਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਨ੍ਹਾਂ ਦੀ ਇੱਧਰ ਪੜ੍ਹਾਈ ਪੂਰੀ ਕਰਵਾਈ ਜਾਵੇ।