Tina Ahuja Visit Golden Temple: ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਅਦਾਕਾਰ ਗੋਵਿੰਦਾ ਦੀ ਧੀ ਟੀਨਾ ਆਹੂਜਾ - ਕੜਾਹ ਪ੍ਰਸ਼ਾਦ ਦੀ ਦੇਗ
ਅੰਮ੍ਰਿਤਸਰ : ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਸਿੱਧ ਫਿਲਮ ਅਦਾਕਾਰ ਗੋਵਿੰਦਾ ਦੀ ਧੀ ਟੀਨਾ ਆਹੂਜਾ ਨੇ ਮੱਥਾ ਟੇਕਿਆ। ਟੀਨਾ ਆਹੂਜਾ ਨੇ ਪੂਰੀ ਪਰਿਕਰਮਾ ਕਰਦੇ ਹੋਏ ਜਿੱਥੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ, ਉਥੇ ਹੀ ਉਨ੍ਹਾਂ ਨੇ ਲੱਗਭਗ ਸੱਚਖੰਡ ਵਿਖੇ ਅੱਧਾ ਘੰਟਾ ਦੇ ਕਰੀਬ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਵੀ ਸੁਣਿਆ। ਇਸ ਉਪਰੰਤ ਟੀਨਾ ਆਹੂਜਾ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਵੀ ਗਈ, ਜਿਥੇ ਉਨ੍ਹਾਂ ਨੇ ਬਣ ਰਹੇ ਲੰਗਰ ਵਿਚ ਸੇਵਾ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੰਗਰ ਹਾਲ ਵਿਖੇ ਇਕ ਕੁਇੰਟਲ ਦਾਲ ਵੀ ਭੇਟਾ ਕੀਤੀ। ਇੱਥੇ ਦੱਸਣਯੋਗ ਹੈ ਕਿ ਜਦੋਂ ਵੀ ਗੋਬਿੰਦਾ ਦੀ ਧੀ ਟੀਨਾ ਅਹੂਜਾ ਦਾ ਜਨਮ ਦਿਨ ਹੁੰਦਾ ਹੈ, ਤਾਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਅਤੇ ਗੁਰੂ ਘਰ ਵਿੱਚ ਸੇਵਾ ਕਰਦੇ ਹਨ।