ਆਪਣੇ ਅਜ਼ੀਜ਼ਾਂ ਨੂੰ ਸੁੱਕੇ ਮੇਵਿਆਂ ਨਾਲ ਭਰਪੂਰ ਸਿਹਤਮੰਦ ਅਤੇ ਮਨਮੋਹਕ ਮੋਦਕ ਖਵਾਓ - ganpati prasad ideas
ਚੰਡੀਗੜ੍ਹ: ਭਾਰਤ 'ਚ ਤਿਉਹਾਰ ਅਤੇ ਮਿਠਾਈਆਂ ਸਮਾਨਾਰਥੀ ਹਨ। ਭਾਰਤ ਦੇ ਹਰੇਕ ਤਿਉਹਾਰ ਚ ਮਠਿਆਈਆਂ ਦਾ ਵਿਸ਼ੇਸ਼ ਮਹੱਤਵ ਹੈ। ਤਿਉਹਾਰ ਦੇ ਦਿਨਾਂ ਵਿੱਚ ਲੋਕ ਮਠਿਆਈਆਂ ਨੂੰ ਲੈਕੇ ਸਿਹਤ ਪ੍ਰਤੀ ਲਾਪਰਵਾਹੀ ਕਰਦੇ ਹਨ। ਪਰ ਇਸਦੇ ਨਾਲ ਹੀ ਸਾਡੇ ਵਰਗੇ ਦੇਸ਼ ਵਿੱਚ ਜਿੱਥੇ ਸ਼ੂਗਰ ਨਿਰੰਤਰ ਵਧ ਰਹੀ ਹੈ। ਇੱਕ ਸਿਹਤਮੰਦ ਵਿਕਲਪ ਦੀ ਚੋਣ ਕਰਨਾ ਵਧੇਰੇ ਅਰਥਪੂਰਨ ਹੈ। ਇਹ ਇਸ ਤਿਉਹਾਰ ਨੂੰ ਮਣਾਉਣ ਦਾ ਇੱਕ ਸਿਹਤਮੰਦ ਤਰੀਕਾ ਹੈ। ਆਪਣੇ ਮੋਦਕ ਨੂੰ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਪੈਕ ਕਰੋ ਅਤੇ ਇਸਨੂੰ ਸੁੱਕੇ ਮੇਵੇ ਜਿਵੇਂ ਅੰਜੀਰ, ਖਜੂਰ ਅਤੇ ਗਿਰੀਦਾਰ ਮੇਵੇ ਜਿਵੇਂ ਬਦਾਮ ਅਤੇ ਕਾਜੂ ਨਾਲ ਸਿਹਤਮੰਦ ਬਣਾਓ। ਅੰਜ਼ੀਰ ਅਤੇ ਖਜੂਰ ਕੁਦਰਤੀ ਸ਼ੂਗਰ, ਖ਼ੁਰਾਕ ਫਾਈਬਰ ਅਤੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸਦੇ ਨਾਲ ਹੀ ਕਾਜੂ ਅਤੇ ਬਦਾਮ ਦਾ ਮਿਸ਼ਰਣ ਸਿਹਤ ਨੂੰ ਚੰਗਾ ਬਣਾਉਂਦਾ ਹੈ। ਘਰ ਵਿੱਚ ਇਸਨੂੰ ਜ਼ਰੂਕ ਅਜ਼ਮਾਓ ਅਤੇ ਤੁਸੀਂ ਘਰ ਦੇ ਅੰਦਰ ਰਹਿ ਕੇ ਇਸ ਤਿਉਹਾਰ ਦਾ ਵੱਧ ਤੋਂ ਵੱਧ ਲਾਭ ਉਠਾਓ।