ਦੇਸ਼ ਲਈ ਪੁਲਿਸ ਦੇ ਜਵਾਨਾਂ ਨੇ ਦਿੱਤੀ ਸ਼ਹਾਦਤ ਪਰ ਵਾਰਿਸਾਂ ਨੂੰ ਨਹੀਂ ਮਿਲਿਆ ਬਣਦਾ ਹੱਕ ! - ਪਤੀ ਡਿਊਟੀ ਦੌਰਾਨ ਸ਼ਹੀਦ ਹੋ ਗਿਆ
ਅੱਜ ਭਾਵੇਂ ਪੂਰਾ ਦੇਸ਼ ਪੁਲਿਸ ਸ਼ਹੀਦ ਦਿਹਾੜਾ ਮਨਾ ਰਿਹਾ ਅਤੇ ਬਹਾਦਰ ਪੁਲਿਸ ਜਵਾਨਾਂ ਨੂੰ ਸਲਾਮ ਕਰ ਰਿਹਾ ਹੈ। ਪਰ ਪੰਜਾਬ ਵਿੱਚ ਅੱਤਵਾਦ ਦੌਰਾਨ ਸ਼ਹੀਦ ਹੋਏ ਪੁਲਿਸ ਅਫਸਰ (Police officers martyred during terrorism) ਅਤੇ ਜਵਾਨਾਂ ਦੇ ਕਈ ਪਰਿਵਾਰ ਅਜਿਹੇ ਹਨ ਜੋ ਅੱਜ ਵੀ ਇਨਸਾਫ਼ ਲਈ ਇਕੱਠੇ ਹੋ ਕੇ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਨ। ਜਲੰਧਰ ਵਿੱਚ ਪਰਿਵਾਰਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੇ ਪਰਿਵਾਰਕ ਜੀਅ ਨੇ ਆਪਣੇ ਦੇਸ਼ ਲਈ ਆਪਣੀ ਜਾਨ ਦਿੱਤੀ ਹੈ। ਪਰ ਦੂਸਰੇ ਪਾਸੇ ਇਕ ਬਹੁਤ ਵੱਡੀ ਨਮੋਸ਼ੀ ਵੀ ਹੈ ਕਿਉਂਕਿ ਪਰਿਵਾਰਿਕ ਮੈਂਬਰ ਦੇ ਸ਼ਹੀਦ ਹੋਣ ਤੋਂ ਬਾਅਦ ਸਰਕਾਰਾਂ ਵੱਲੋਂ ਵਾਅਦੇ ਕੀਤੇ ਗਏ ਸੀ ਕਿ ਉਨ੍ਹਾਂ ਨੂੰ ਕਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਉਹ ਅੱਜ ਤੱਕ ਸਰਕਾਰਾਂ ਦੇ ਹੀ ਚੱਕਰ ਕੱਟ ਰਹੇ ਹਨ। ਉਹ ਮਹਿਲਾਵਾਂ ਜਿਨ੍ਹਾਂ ਦੇ ਉਸ ਵੇਲੇ ਛੋਟੇ ਛੋਟੇ ਬੱਚੇ ਸਨ ਅਤੇ ਉਨ੍ਹਾਂ ਦਾ ਪਤੀ ਡਿਊਟੀ ਦੌਰਾਨ ਸ਼ਹੀਦ ਹੋ ਗਿਆ (Husband died while on duty) ਅੱਜ ਆਪਣੇ ਬੁਢਾਪੇ ਵਿੱਚ ਕਦਮ ਰੱਖ ਚੁੱਕੀ ਹੈ, ਪਰ ਉਸ ਦੇ ਬਦਲੇ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਇਹ ਲੋਕ ਅੱਜ ਵੀ ਵਾਂਝੇ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਅੱਜ ਵੀ ਕਈ ਪਰਿਵਾਰ ਅਜਿਹੇ ਹਨ ਜਿਨ੍ਹਾਂ ਵਿੱਚੋਂ ਜਾਂ ਤਾਂ ਕਿਸੇ ਦੇ ਬੱਚੇ ਨੂੰ ਨੌਕਰੀ ਨਹੀਂ ਮਿਲੀ , ਜਾਂ ਫਿਰ ਕਿਸੇ ਨੂੰ ਬਣਦਾ ਮੁਆਵਜ਼ਾ ਨਹੀਂ ਮਿਲਿਆ (Due compensation was not received) ਅਤੇ ਸ਼ਹੀਦਾਂ ਦੇ ਪਰਿਵਾਰ ਆਪਣੇ ਹੱਕਾਂ ਲਈ ਅੱਜ ਵੀ ਲੜ੍ਹ ਰਹੇ ਹਨ।
Last Updated : Feb 3, 2023, 8:29 PM IST