ਲੌਕਡਾਊਨ ਰੈਸਿਪੀ: ਗਰਮੀ ਨੂੰ ਭਜਾਓ...ਠੰਡੀ ਠੰਡੀ ਲੱਸੀ ਦੇ ਨਾਲ - ਗਰਮੀਆਂ ਦੇ ਪੀਣ ਵਾਲੇ ਪਦਾਰਥ
ਜੇ ਖਾਣ-ਪੀਣ ਦਾ ਸਮਾਂ ਸਹੀ ਹੋਵੇ ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਇਸ ਤਰ੍ਹਾਂ ਗਰਮੀਆਂ ਵਿੱਚ ਲੱਸੀ ਪੀਣਾ ਅੰਮ੍ਰਿਤ ਵਾਂਗ ਹੈ। ਇਹ ਨਾ ਸਿਰਫ ਗਰਮੀ ਤੋਂ ਰਾਹਤ ਦਿਲਾਉਂਦਾ ਬਲਕਿ ਭੁੱਖ ਨੂੰ ਵਧਾਉਂਦਾ ਹੈ ਅਤੇ ਪਾਚਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਲੱਸੀ ਵਿੱਚ ਪ੍ਰੋਬਾਇਓਟਿਕ ਬੈਕਟੀਰੀਆ, ਕੈਲਸ਼ੀਅਮ ਅਤੇ ਐਂਟੀ ਬੈਕਟੀਰੀਆ ਤੱਤ ਪਾਏ ਜਾਂਦੇ ਹਨ ਜੋ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਦਿੰਦੇ ਹਨ। ਭਾਰਤ ਵਿੱਚ ਜ਼ਿਆਦਾਤਰ ਲੋਕ ਗਰਮੀਆਂ ਦੇ ਦੌਰਾਨ ਰੋਜ਼ਾਨਾ ਲੱਸੀ ਦਾ ਸੇਵਨ ਕਰਦੇ ਹਨ। ਇਸ ਲਈ ਤੁਹਾਡੇ ਲਈ ਪੇਸ਼ ਹੈ ਲੱਸੀ ਬਣਾਉਣ ਦਾ ਅਸਾਨ ਤਰੀਕਾ।