Karva Choth : ਕਰਵਾ ਚੌਥ ਮੌਕੇ ਮੋਗਾ ਦੇ ਬਜਾਰਾਂ ਵਿੱਚ ਲੱਗੀਆਂ ਰੌਣਕਾਂ, ਮਹਿਲਾਵਾਂ ਤੇ ਕੁੜੀਆਂ ਨੇ ਲਵਾਈ ਮਹਿੰਦੀ - ਮੋਗਾ ਚ ਕਰਵਾ ਚੌਥ ਮੌਕੇ ਸਜੇ ਬਾਜਾਰ
Published : Oct 31, 2023, 10:42 PM IST
ਮੋਗਾ ਦੇ ਬਾਜ਼ਾਰਾਂ ਵਿੱਚ ਕਰਵਾ ਚੌਥ ਦੇ ਵਰਤ ਤੋਂ ਪਹਿਲਾਂ ਰੌਣਕਾਂ ਹੀ ਰੌਣਕਾਂ ਨਜ਼ਰ ਆ ਰਹੀਆਂ ਹਨ। ਹਰ ਪਾਸੇ ਔਰਤਾਂ ਮਹਿੰਦੀ ਲਗਵਾਉਂਦੀਆਂ ਨਜ਼ਰ ਆਈਆਂ। ਕਈ ਬਿਊਟੀ ਪਾਰਲਰਾਂ ਉੱਤੇ ਬੈਠ ਕੇ ਸੱਜ ਰਹੀਆਂ ਹਨ। ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਰਵਾ ਚੌਥ ਦੇ ਵਰਤ ਦੀ ਉਡੀਕ ਮਹੀਨਾ ਪਹਿਲਾਂ ਰਹਿੰਦੀ ਹੈ। ਅੱਜ ਬਾਜ਼ਾਰਾਂ ਵਿੱਚ ਹਰ ਪਾਸੇ ਔਰਤਾਂ ਮਹਿੰਦੀ ਲਗਵਾ ਰਹੀਆਂ ਹਨ। ਉੱਥੇ ਹੀ, ਪਹਿਲਾ ਵਰਤ ਰੱਖਣ ਵਾਲੀਆਂ ਲੜਕੀਆਂ ਵੀ ਕਾਫੀ ਉਤਸ਼ਾਹਿਤ ਹਨ। ਮਹਿੰਦੀ ਲਗਵਾਉਣ ਆਈਆਂ ਔਰਤਾਂ ਦਾ ਕਹਿਣਾ ਹੈ ਕਿ ਇਹ ਵਰਤ ਸਾਰੀਆਂ ਵਿਆਹੁਤਾ ਲਈ ਜ਼ਰੂਰੀ ਹੁੰਦਾ ਹੈ। ਇਸ ਸਾਲ ਕਰਵਾ ਚੌਥ ਦਾ ਨਿਰਜਲਾ ਵਰਤ 1 ਨਵੰਬਰ ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ।