ਸਿੱਖੋ ਕਿਵੇਂ ਬਣਦੇ ਨੇ ਪੋਲੇ-ਪੋਲੇ ਤੇ ਮਿੱਠੇ-ਮਿੱਠੇ ਗੁਲਾਬ ਜਾਮਣ? - ਈਟੀਵੀ ਭਾਰਤ ਫੂਡ ਤੇ ਰੈਸੀਪਿਜ਼
ਗੁਲਾਬ ਜਾਮਣ ਦਾ ਨਾਮ ਸੁਣਦੇ ਹੀ ਸਭ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਸਾਲਾਂ ਤੋਂ ਸਿਹਤ ਪ੍ਰਤੀ ਜਾਗਰੂਕ ਲੋਕਾਂ ਨੇ ਗੁਲਾਬ-ਜਾਮਣਾਂ ਤੋਂ ਆਪਣਾ ਰਸਤਾ ਵੱਖ ਕਰ ਲਿਆ ਹੈ ਪਰ ਕੋਈ ਵੀ ਚਾਸ਼ਨੀ ਨਾਲ ਭਰੀ ਇਸ ਮਠਿਆਈ ਨੂੰ ਨਾ ਨਹੀਂ ਕਰ ਸਕਦਾ। ਇਹ ਮਠਿਆਈ ਭਾਰਤ 'ਚ ਵਿਆਹਾਂ ਤੇ ਤਿਉਹਾਰਾਂ ਮੌਕੇ ਪੇਸ਼ ਕੀਤੀ ਜਾਂਦੀ ਹੈ। ਭਾਰਤ ਤਿਉਹਾਰਾਂ ਦਾ ਦੇਸ਼ ਹੈ। ਅਜਿਹੀ ਸਥਿਤੀ ਵਿੱਚ, ਆਉਣ ਵਾਲੇ ਤਿਉਹਾਰਾਂ 'ਤੇ ਤੁਸੀਂ ਇਸ ਮਠਿਆਈ ਨੂੰ ਘਰ ਵਿੱਚ ਬਣਾ ਸਕਦੇ ਹੋ। ਰਿਸ਼ਤਿਆਂ 'ਚ ਵਾਧੂ ਮਿਠਾਸ ਲਿਆਉਣ ਲਈ ਘਰੇ ਗੁਲਾਬ ਜਾਮਣ ਦੀ ਰੈਸਿਪੀ ਟ੍ਰਾਈ ਕਰ ਸਕਦੇ ਹੋ। ਤਾਂ ਫਿਰ ਦੇਰ ਕਿਹੜੀ ਗੱਲ ਦੀ, ਸਿੱਖੋ ਕਿਵੇਂ ਬਣਾਇਆ ਜਾਂਦਾ ਹੈ ਗੁਲਾਬ ਜਾਮਣ।