ਇੱਕ ਵਾਰ ਜ਼ਰੂਰ ਟ੍ਰਾਈ ਕਰੋ ਸਿਹਤਮੰਦ ਹਰਾ ਭਰਾ ਕਬਾਬ, ਸਿੱਖੋ ਅਸਾਨ ਰੈਸਿਪੀ - ਪ੍ਰਸਿੱਧ ਸ਼ਾਕਾਹਾਰੀ ਪਕਵਾਨ
ਜਦੋਂ ਵੀ ਅਸੀਂ ਕਬਾਬ ਬਾਰੇ ਸੁਣਦੇ ਹਾਂ, ਤਾਂ ਦਿਮਾਗ ਵਿੱਚ ਮੀਟ ਤੇ ਸਮੁੰਦਰੀ ਭੋਜਨ ਦੇ ਗ੍ਰਿਲਡ ਟੁਕੜੇ ਆਉਂਦੇ ਹਨ। ਤੁਹਾਨੂੰ ਲੱਗਦਾ ਹੋਣਾ ਕਬਾਬ ਸਿਰਫ਼ ਮਾਸਾਹਾਰੀ ਲੋਕ ਹੀ ਖਾ ਸਕਦੇ ਹਨ। ਪਰ ਅਜਿਹਾ ਕੁੱਝ ਨਹੀਂ ਹੈ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਹਰਾ ਭਰਾ ਕਬਾਬ, ਜਿਸਨੂੰ ਕੋਈ ਵੀ ਆਪਣੀ ਰਸੋਈ ਵਿੱਚ ਟ੍ਰਾਈ ਕਰ ਸਕਦਾ ਹੈ। ਕਬਾਬ ਇੱਕ ਮਸ਼ਹੂਰ ਵਿਅੰਜਨ ਹੈ। ਘੱਟ ਆਂਚ ਤੇ ਪਕਾਏ ਜਾਣ ਵਾਲੇ ਹਲਕੇ ਗ੍ਰਿਲਡ ਮਸਾਲੇਦਾਰ ਮਾਸ ਦੇ ਟੁਕੜਿਆਂ ਦਾ ਸੁਆਦ ਬਿਆਂ ਕਰਨਾ ਮੁਸ਼ਕਿਲ ਹੈ। ਪਰ ਪਾਲਕ, ਹਰੀ ਮਟਰ ਉਬਲੇ ਆਲੂ ਤੋਂ ਬਣੀ ਇਹ ਡਿਸ਼ ਸੁਆਦ ਤੇ ਸਬਜ਼ੀਆਂ ਦੇ ਗੁਣਾਂ ਤੋਂ ਭਰਪੂਰ ਹੈ। ਇਸ ਰੈਸਿਪੀ ਨੂੰ ਆਪਣੇ ਕਰੀਬਿਆਂ ਦੇ ਨਾਲ ਜ਼ਰੂਰ ਟ੍ਰਾਈ ਕਰੋ।