ਸੈਂਡਵਿਚ ਇੱਕ ਇਹੋ ਜਿਹਾ ਸਨੈਕ ਹੈ ਜੋ ਹਮੇਸ਼ਾਂ ਮਨਪਸੰਦ ਰਿਹਾ ਹੈ। ਤੁਸੀਂ ਇਸ ਨੂੰ ਆਪਣੀ ਨਿਯਮਤ ਖ਼ੁਰਾਕ ਵਿੱਚ ਵੀ ਸ਼ਾਮਲ ਕਰ ਸਕਦੇ ਹੋ। ਫਿਰ ਚਾਹੇ ਉਹ ਨਾਸ਼ਤਾ ਹੋਵੇ, ਦੁਪਹਿਰ ਦਾ ਖਾਣਾ ਜਾਂ ਸ਼ਾਮ ਦਾ ਸਨੈਕ ਹੋਵੇ। ਜਦੋਂ ਪਕਾਉਣ ਦਾ ਮੂਡ ਨਾ ਹੋਵੇ, ਤਾਂ ਇਹ ਵਿਕਲਪ ਸਹੀ ਰਹਿੰਦਾ ਹੈ। ਅੱਜ ਅਸੀਂ ਤੁਹਾਡੇ ਨਾਲ ਵੈਜੀ ਗ੍ਰਿਲ ਸੈਂਡਵਿਚ ਦੀ ਰੈਸਿਪੀ ਸਾਂਝਾ ਕਰਨਗੇ ਜੋ ਭਾਰਤ 'ਚ ਕਾਫੀ ਮਸ਼ਹੂਰ ਹੈ ਤੇ ਵਧੇਰੇ ਲੋਕਾਂ ਵਲੋਂ ਪਸੰਦ ਕੀਤੀ ਜਾਂਦੀ ਹੈ। ਉਬਲੇ ਆਲੂ, ਹਰਾ ਧਨੀਆ ਤੇ ਪਿਆਜ ਵਿੱਚ ਭਾਰਤੀ ਮਸਾਲੇ ਸੈਂਡਵਿਚ ਦਾ ਸੁਆਦ ਕਈ ਗੁਣਾ ਵਧਾ ਦਿੰਦੇ ਨੇ। ਇਸ ਨੂੰ ਹੋਰ ਪੌਸ਼ਟਿਕ ਬਣਾਉਣ ਲਈ ਤੁਸੀਂ ਆਪਣੀ ਡਿਸ਼ ਵਿੱਚ ਕੁਝ ਹੋਰ ਸਬਜ਼ੀਆਂ ਵੀ ਸ਼ਾਮਲ ਕਰ ਸਕਦੇ ਹੋ। ਇਸ ਲਈ ਸਿੱਖੋ ਇਹ ਸਧਾਰਣ ਰੈਸਿਪੀ ਅਤੇ ਤਾਜ਼ੀ ਚਟਨੀ ਦੇ ਨਾਲ ਇਸਦਾ ਅਨੰਦ ਲਓ ...