ਅਸਾਨ ਤਰੀਕੇ ਨਾਲ ਬਣਾਓ ਪੇੜਾ ਮੋਦਕ, ਰੈਸਿਪੀ ਕਰੋ ਟ੍ਰਾਈ - Food and Recipe
ਚੰਡੀਗੜ੍ਹ : ਗਣੇਸ਼ ਉਤਸਵ ਦੇ ਮੌਕੇ 'ਤੇ ਸਾਡੀ ਮੋਦਕ ਰੈਸਿਪੀ ਲੜੀ 'ਚ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੇੜਾ ਮੋਦਕ ਦੀ ਦਿਲਚਸਪ ਰੈਸਿਪੀ। ਜਿਸ ਨੂੰ ਕੀ ਤੁਸੀਂ ਬੇਹਦ ਅਸਾਨੀ ਨਾਲ ਘਰ 'ਤੇ ਹੀ ਬਣਾ ਸਕਦੇ ਹੋ। ਇਸ ਮੋਦਕ ਨੂੰ ਬਣਾਉਣ ਲਈ ਮਹਿਜ਼ 25 ਮਿੰਟ ਦਾ ਸਮਾਂ ਲਗਦਾ ਹੈ ਤੇ ਅਸਾਨੀ ਨਾਲ ਹੀ ਤਿਆਰ ਹੋ ਜਾਂਦੇ ਹਨ। ਇਸ ਦੇ ਲਈ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਮੱਖਣ ਗਰਮ ਕਰੋ, ਇਸ 'ਚ ਮਿਲਕ ਪਾਊਡਰ, ਦੁੱਧ, ਕੰਡੈਂਸਡ ਮਿਲਕ, ਸਵਾਦ ਮੁਤਾਬਕ ਖੰਡ ਤੇ ਇਲਾਇਚੀ ਪਾਊਡਰ ਪਾ ਕੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾਓ। ਗੈਸ ਆੱਨ ਕਰਕੇ ਇਸ ਮਿਸ਼ਰਨ ਨੂੰ ਗਾੜਾ ਹੋਣ ਤੱਕ ਪਕਾਓ ਤੇ ਆਖਿਰ 'ਚ ਮਿਸ਼ਰਨ 'ਚ ਥੋੜਾ ਜਿਹਾ ਘਿਓ ਪਾ ਕੇ ਆਟੇ ਵਾਂਗ ਗੁੰਨ ਲਵੋ। ਮਿਸ਼ਰਨ ਨੂੰ ਮੋਲਡ ਚ ਪਾ ਕੇ ਮੋਦਕ ਬਣਾ ਲਓ। ਬਾਅਦ 'ਚ ਇਸ ਨੂੰ ਪਿਸਤੇ ਤੇ ਡ੍ਰਾਈ ਫਰੂਟ ਨਾਲ ਸਜਾਓ। ਪੇਡਾ ਮੋਦਕ ਤਿਆਰ ਹਨ, ਇਸ ਰੈਸਿਪੀ ਨੂੰ ਇੱਕ ਵਾਰ ਜ਼ਰੂਰ ਟ੍ਰਾਈ ਕਰੋ ਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ।