ਪੰਜਾਬ

punjab

ETV Bharat / videos

ਘਰ 'ਚ ਬਣਾਓ ਚਾਕਲੇਟ ਮੋਦਕ, ਇਥੇ ਜਾਣੋ ਰੈਸਿਪੀ - ਰੰਗ ਬਿਰੰਗੇ ਚਾਕਲੇਟ ਜੈਮਸ

By

Published : Sep 15, 2021, 6:27 AM IST

ਚੰਡੀਗੜ੍ਹ : ਗਣੇਸ਼ ਉਤਸਵ ਦੇ ਮੌਕੇ 'ਤੇ ਸਾਡੀ ਮੋਦਕ ਰੈਸਿਪੀ ਲੜੀ 'ਚ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਚਾਕਲੇਟ ਮੋਦਕ। ਜਿਸ ਨੂੰ ਕੀ ਤੁਸੀਂ ਬੇਹਦ ਅਸਾਨੀ ਨਾਲ ਘਰ 'ਚ ਬਣਾ ਸਕਦੇ ਹੋ। ਇਸ ਮੋਦਕ ਨੂੰ ਬਣਾਉਣ ਲਈ ਮਹਿਜ਼ 10 ਮਿੰਟ ਦਾ ਸਮਾਂ ਲਗਦਾ ਹੈ ਤੇ ਜਲਦੀ ਹੀ ਤਿਆਰ ਹੋ ਜਾਂਦੇ ਹਨ। ਇਸ ਦੇ ਲਈ ਸਭ ਤੋਂ ਪਹਿਲਾਂ ਦੁੱਧ ਨੂੰ ਹਲਕਾ ਗਰਮ ਕਰੋਂ, ਇਸ 'ਚ ਕਨਡੈਂਸ ਮਿਲਕ ਪਾਓ, ਚਾਕਲੇਟ ਚਿਪਸ ਪਾਓ ਤੇ ਬਰੀਕ ਡਾਈਜਸਟਿਵ ਬਿਸਕੁੱਟ ਪਾ ਕੇ ਚੰਗੀ ਤਰ੍ਹਾਂ ਮਿਲਾਓ। ਮਿਸ਼ਰਨ ਗਾੜਾ ਹੋਣ ਲੱਗੇ ਤਾਂ ਇਸ 'ਚ ਡ੍ਰਾਈ ਫਰੂਟ ਮਿਲਾ ਕੇ ਇਸ ਨੂੰ ਗਾੜਾ ਹੋਣ ਤੱਕ ਹਲਕੀ ਆਂਚ 'ਤੇ ਪਕਾਓ। ਮਿਸ਼ਰਨ ਗਾੜਾ ਹੋ ਜਾਵੇ ਤਾਂ ਇਸ ਨੂੰ ਮੋਲਡ ਚ ਪਾ ਕੇ ਮੋਦਕ ਬਣਾ ਲਓ। ਬਾਅਦ 'ਚ ਇਸ ਨੂੰ ਰੰਗ ਬਿਰੰਗੇ ਚਾਕਲੇਟ ਜੈਮਸ ਨਾਲ ਸਜਾਓ। ਚਾਕਲੇਟ ਮੋਦਕ ਤਿਆਰ ਹਨ, ਇਸ ਰੈਸਿਪੀ ਨੂੰ ਇੱਕ ਵਾਰ ਜ਼ਰੂਰ ਟ੍ਰਾਈ ਕਰੋ ਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ।

ABOUT THE AUTHOR

...view details