ਪੰਜਾਬ

punjab

By

Published : Oct 20, 2022, 12:55 PM IST

Updated : Feb 3, 2023, 8:29 PM IST

ETV Bharat / videos

ਮੰਗਾਂ ਮਨਵਾਉਣ ਲਈ ਬਿਜਲੀ ਟਾਵਰ ਉੱਤੇ ਚੜ੍ਹੇ ਬਜ਼ੁਰਗ ਸਰਕਾਰ ਉੱਤੇ ਵਾਅਦਾਖ਼ਿਲਾਫ਼ੀ ਦਾ ਲਾਇਆ ਇਲਜ਼ਾਮ

ਪਠਾਨਕੋਟ ਵਿੱਚ ਮੰਗਾਂ ਮਨਵਾਉਣ ਲਈ ਪ੍ਰਦਰਸ਼ਨ ਕਰਦੇ ਹੋਏ ਦੋ ਬਜ਼ੁਰਗ 200 ਫੁੱਟ ਤੋਂ ਵੀ ਜ਼ਿਆਦਾ ਉਚਾਈ ਦੇ ਬਿਜਲੀ ਟਾਵਰ ਉੱਤੇ ਚੜ੍ਹ ਗਏ। ਇਸ ਮਾਮਲੇ ਵਿੱਚ ਡੈਮ ਓਸਤੀ ਸੰਘਰਸ਼ ਕਮੇਟੀ (Dam Osti Sangharsh Committee) ਦੇ ਲੋਕਾਂ ਨੇ ਸਰਕਾਰ ਖ਼ਿਲਾਫ਼ ਆਪਣਾ ਰੋਸ ਜਾਹਿਰ ਕਰਦਿਆਂ ਕਿਹਾ ਕਿ ਰਣਜੀਤ ਸਾਗਰ ਡੈਮ ਅਤੇ ਬੈਰਾਜ ਪ੍ਰਾਜੈਕਟ (Ranjit Sagar Dam and Barrage Project) ਲਗਾਉਣ ਲਈ ਸਰਕਾਰ ਵੱਲੋਂ ਉਨ੍ਹਾਂ ਦੀ ਜ਼ਮੀਨ ਮਨਜ਼ੂਰ ਕੀਤੀ ਗਈ ਸੀ ਅਤੇ ਇਹ ਵਾਅਦਾ ਕੀਤਾ ਗਿਆ ਸੀ ਕਿ ਜਿਨ੍ਹਾਂ ਲੋਕਾਂ ਦੀ ਜ਼ਮੀਨ ਖਤਮ ਹੋ ਗਈ ਹੈ, ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਪਰ ਕਰੀਬ 30 ਸਾਲ ਲੰਘਣ ਦੇ ਬਾਵਜੂਦ ਪਰਿਵਾਰਾਂ ਭਰੋਸਾ ਹੀ ਦਿੱਤਾ ਗਿਆ ਹੈ, ਪਰ ਕੁਝ ਨਹੀਂ ਕੀਤਾ ਗਿਆ। ਜਿਸ ਕਾਰਨ ਪੀੜਤ ਪਰਿਵਾਰਾਂ ਦੇ 2 ਬਜ਼ੁਰਗ 265 ਫੁੱਟ ਹਾਈ ਵੋਲਟੇਜ ਬਿਜਲੀ ਟਾਵਰ ਉੱਤੇ ਚੜ੍ਹ ਕੇ ਮੰਗਾਂ ਪੂਰੀਆਂ ਕਰਨ ਲਈ ਸੰਘਰਸ਼ ਕਰ ਰਹੇ ਹਨ ।
Last Updated : Feb 3, 2023, 8:29 PM IST

ABOUT THE AUTHOR

...view details