ਘਰ 'ਤੇ ਬਣਾਓ ਪੇਸਰੱਟੂ, ਸਿੱਖੋ ਅਸਾਨ ਤਰੀਕਾ - ਈਟੀਵੀ ਭਾਰਤ ਪ੍ਰਿਆ
ਪੇਸਰੱਟੂ ਨਾ ਸਿਰਫ ਤਿਆਰ ਕਰਨਾ ਅਸਾਨ ਹੈ ਬਲਕਿ ਬਹੁਤ ਪੌਸ਼ਟਿਕ ਵੀ ਹੈ ਕਿਉਂਕਿ ਅਸੀਂ ਇਸ ਡੋਸੇ ਨੂੰ ਬਣਾਉਣ ਲਈ ਸਾਬੁਤ ਮੂੰਗ ਦਾਲ ਦੀ ਵਰਤੋਂ ਕਰ ਰਹੇ ਹਾਂ। ਸਾਬੁਤ ਮੂੰਗ ਦਾਲ ਵਿੱਚ ਕੋਲੈਸਟੇਰੋਲ ਘੱਟ ਹੁੰਦਾ ਹੈ ਤੇ ਘੁਲਣ ਯੋਗ ਖੁਰਾਕ ਰੇਸ਼ੇ ਦੀ ਮਾਤਰਾ ਵਧੇਰੀ ਹੁੰਦੀ ਹੈ, ਜੋ ਬਿਮਾਰੀਆਂ ਤੋਂ ਨਿਜਾਤ ਦਿਲਵਾਉਣ 'ਚ ਮਦਦ ਕਰਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡੇ ਦਿਨ ਦੀ ਸ਼ੁਰੂਆਤ ਕਰਨ ਲਈ ਇਹ ਇੱਕ ਵਧੀਆ ਨਾਸ਼ਤੇ ਦਾ ਵਿਕਲਪ ਹੈ।