ਕਿਵੇਂ ਬਣਾਈ ਜਾਵੇ ਮਸਾਲਾ ਚਾਏ?
ਚਾਹ ਸਚਮੁੱਚ ਹੀ ਇੱਕ ਹੈਲਥ ਡਰਿੰਕ ਹੈ। ਤੁਸੀਂ ਇਸ ਨੂੰ ਪੀਣ ਨਾਲ ਸਿਹਤਮੰਦ ਰਹਿ ਸਕਦੇ ਹੋ। ਇਹ ਤੁਹਾਡੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਉਂਦੀ ਹੈ। ਫਿਰ ਚਾਹੇ ਸਰੀਰਕ ਚੁਸਤੀ-ਫੁਰਤੀ ਪ੍ਰਾਪਤ ਕਰਨੀ ਹੋਵੇ ਜਾਂ ਦਿਮਾਗ ਤੋਂ ਤਣਾਅ ਨੂੰ ਦੂਰ ਕਰਨਾ ਹੋਵੇ। ਭਾਰਤ ਦੀ ਚਾਹ ਜਾਂ 'ਚਾਈ' ਪ੍ਰਤੀ ਪਿਆਰ ਲਈ ਕੋਈ ਸਰੱਹਦ ਨਹੀਂ ਹੈ। ਇਸ ਪਿਆਰ ਕਾਰਨ ਹੀ ਚਾਹ ਦਾ ਹੈਰਾਨੀਜਨਕ ਵਿਕਾਸ ਹੋਇਆ ਹੈ ਤੇ ਭਾਰਤ ਵਿੱਚ ਚਾਹ ਨੂੰ ਬਣਾਉਣ ਦੇ ਵੱਖ ਵੱਖ ਤਰੀਕੇ ਹਨ। ਬੇਸ਼ਕ ਚਾਹ ਦੇ ਸਭਿਆਚਾਰ ਵਿੱਚ ਕੁੱਝ ਤਬਦੀਲੀ ਆਈ ਹੈ ਪਰ ਰਵਾਇਤੀ ਚਾਹ ਬਣਾਉਣ ਦੇ ਤਰੀਕਿਆਂ ਦੀ ਕੋਈ ਰੀਸ ਨਹੀਂ ਕਰ ਸਕਦਾ। ਚਾਹ ਬੋਰਡ ਆਫ਼ ਇੰਡੀਆ ਵਲੋਂ ਕਰਵਾਏ ਗਏ ਇੱਕ ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਚਾਹ ਪੀਣ ਦੇ ਰੁਝਾਨ ਵਿੱਚ ਤਬਦੀਲੀ ਹੋਣ ਦੇ ਬਾਵਜੂਦ ਤਕਰੀਬਨ 80 ਫੀਸਦੀ ਭਾਰਤੀ ਅਜੇ ਵੀ ਦੁੱਧ ਦੀ ਚਾਹ ਨਾਲ ਆਪਣੀ ਚਾਹ ਨੂੰ ਤਰਜੀਹ ਦਿੰਦੇ ਹਨ। ਇਸ ਲਈ ਅਸੀਂ ਲੈਕੇ ਹਾਜ਼ਿਰ ਹਾਂ ਦਿਮਾਗ ਨੂੰ ਤਾਜ਼ਗੀ ਦੇਣ ਵਾਲੀ ਮਿੱਠੀ ਕਾਲੀ ਚਾਹ, ਮਸਾਲੇ ਅਤੇ ਦੁੱਧ ਤੋਂ ਬਣੀ 'ਮਸਾਲਾ ਚਾਹ' ਦੀ ਰੈਸਿਪੀ ਦ ਨਾਲ। ਮਸਾਲਾ ਚਾਹ ਦੇ ਨਾਲ ਆਪਣੇ ਸ਼ਾਮ ਦੇ ਸਨੈਕਿੰਗ ਟਾਈਮ ਨੂੰ ਵੀ ਮਸਾਲੇਦਾਰ ਕਰੋ....