ਗਣੇਸ਼ ਉਤਸਵ 'ਤੇ ਬਣਾਓ ਸਪੈਸ਼ਲ ਕੇਸਰ ਪਿਸਤਾ ਮੋਦਕ - ਕੇਸਰ ਪਿਸਤਾ ਮੋਦਕ
ਚੰਡੀਗੜ੍ਹ: ਭਾਰਤ 'ਚ ਜਿਥੇ ਤਿਉਹਾਰਾਂ ਦੀ ਗੱਲ ਹੋਵੇ, ਉਥੇ ਕਿਸੇ ਮਿਠਾਈ ਦੀ ਗੱਲ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ। ਗਣੇਸ਼ ਉਤਸਵ ਦੇ ਮੌਕੇ 'ਤੇ ਮੋਦਕ ਰੈਸਿਪੀ ਦੀ ਲੜੀ 'ਚ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕੇਸਰ ਪਿਸਤਾ ਮੋਦਕ। ਤੁਸੀਂ ਉਂਝ ਤਾਂ ਪਿਸਤਾ ਬਹੁਤ ਵਾਰ ਖਾਧ ਹੋਵੇਗਾ। ਪਿਸਤਾ ਮਹਿਜ਼ ਖਾਣ 'ਚ ਸੁਵਾਦ ਹੀ ਨਹੀਂ ਲਗਦਾ ਸਗੋਂ ਇੱਕ ਡ੍ਰਾਈ ਫਰੂਟ ਵਜੋਂ ਇਹ ਸਾਡੀ ਸਿਹਤ ਲਈ ਵੀ ਲਾਭਦਾਇਕ ਹੈ। ਅੱਜ ਤੁਸੀਂ ਸਿਖੋਗੇ ਕੇਸਰ ਪਿਸਤਾ ਮੋਦਕ ਦੀ ਰੈਸਿਪੀ। ਇਹ ਰੈਸਿਪੀ ਤੁਸੀਂ ਅਸਾਨੀ ਨਾਲ ਮਹਿਜ਼ ਕੁੱਝ ਹੀ ਮਿੰਟਾਂ ਵਿੱਚ ਘਰ 'ਤੇ ਹੀ ਬਣਾ ਸਕਦੇ ਹੋ। ਸਿੱਖੋ ਅਸਾਨ ਮੋਦਕ ਰੈਸਿਪੀ ਤੇ ਆਪਣਾ ਅਨੁਭਵ ਸਾਡੇ ਨਾਲ ਸਾਂਝਾ ਕਰਨਾ ਨਾ ਭੁਲਣਾ।