ਗਣੇਸ਼ ਉਤਸਵ 'ਤੇ ਬਣਾਓ ਸਪੈਸ਼ਲ ਚਨਾ ਦਾਲ ਮੋਦਕ
ਚੰਡੀਗੜ੍ਹ: ਭਾਰਤ 'ਚ ਜਿਥੇ ਤਿਉਹਾਰਾਂ ਦੀ ਗੱਲ ਹੋਵੇ, ਉਥੇ ਕਿਸੇ ਮਿਠਾਈ ਦੀ ਗੱਲ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ। ਗਣੇਸ਼ ਉਤਸਵ ਦੇ ਮੌਕੇ 'ਤੇ ਮੋਦਕ ਰੈਸਿਪੀ ਦੀ ਲੜੀ 'ਚ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਚਨਾ ਦਾਲ ਮੋਦਕ। ਤੁਸੀਂ ਉਂਝ ਤਾਂ ਬਹੁਤ ਵਾਰ ਸਾਦੇ ਢੰਗ ਨਾਲ ਬਣੀ ਹੋਈ ਦਾਲ ਖਾਧੀ ਹੋਵੇਗੀ, ਪਰ ਇਸ ਵਾਰ ਅਸੀਂ ਸਧਾਰਨ ਜਿਹੀ ਦਾਲ ਨਾਲ ਤੁਹਾਨੂੰ ਚਨਾ ਦਾਲ ਮੋਦਕ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਮਹਿਜ਼ ਖਾਣ 'ਚ ਸੁਵਾਦ ਹੀ ਨਹੀਂ ਲਗਦਾ ਸਗੋਂ ਇਹ ਸਾਡੀ ਸਿਹਤ ਲਈ ਵੀ ਲਾਭਦਾਇਕ ਹੈ। ਅੱਜ ਤੁਸੀਂ ਸਿਖੋਗੇ ਚਨਾ ਦਾਲ ਮੋਦਕ ਦੀ ਰੈਸਿਪੀ। ਇਹ ਰੈਸਿਪੀ ਤੁਸੀਂ ਅਸਾਨੀ ਨਾਲ ਮਹਿਜ਼ ਕੁੱਝ ਹੀ ਮਿੰਟਾਂ ਵਿੱਚ ਘਰ 'ਤੇ ਹੀ ਬਣਾ ਸਕਦੇ ਹੋ। ਸਿੱਖੋ ਅਸਾਨ ਮੋਦਕ ਰੈਸਿਪੀ ਤੇ ਆਪਣਾ ਅਨੁਭਵ ਸਾਡੇ ਨਾਲ ਸਾਂਝਾ ਕਰਨਾ ਨਾ ਭੁਲਣਾ।