ਜਲੰਧਰ: ਵੱਖ-ਵੱਖ ਉਦਯੋਗਾਂ ਨੂੰ ਪ੍ਰਫੁਲਿਤ ਕਰਨ ਲਈ ਲਗਾਈ ਗਈ ਐਗਜ਼ੀਬਿਸ਼ਨ - ਫੋਕਲ ਪੁਆਇੰਟ ਐਸੋਸੀਏਸ਼ਨ
ਜਲੰਧਰ: ਜ਼ਿਲ੍ਹੇ ਦੇ ਚੌਕ ਨੇੜੇ ਦਾਣਾ ਮੰਡੀ ਵਿਖੇ ਫੋਕਲ ਪੁਆਇੰਟ ਐਸੋਸੀਏਸ਼ਨ ਵੱਲੋਂ ਮੈਕੇਨਿਕਸ ਨਾਮੀ ਇਕ ਐਗਜ਼ੀਬਿਸ਼ਨ ਲਗਾਈ ਗਈ। ਇਸ ਐਗਜ਼ੀਬਿਸ਼ਨ ਵਿੱਚ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਤੋਂ ਆਈ ਅਲੱਗ ਅਲੱਗ ਉਦਯੋਗਿਕ ਬ੍ਰੈਂਡਸ ਵੱਲੋਂ ਆਪਣੇ ਬ੍ਰੈਂਡ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਦੌਰਾਨ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਐਗਜ਼ੀਬਿਸ਼ਨ ਲਗਾਉਣ ਦਾ ਮਕਸਦ ਹੁੰਦਾ ਹੈ ਕਿ ਜੋ ਸਾਮਾਨ ਅਸੀਂ ਬਣਾ ਕੇ ਤਿਆਰ ਕਰ ਰਹੇ ਹਾਂ ਉਹ ਬਾਕੀ ਉਦਯੋਗਾਂ ਅਤੇ ਉਦਯੋਗਪਤੀਆਂ ਨੂੰ ਦਿਖਾ ਸਕੀਏ। ਇਸ ਨਾਲ ਨਾ ਸਿਰਫ ਉਦਯੋਗ ਅਪਟੂਡੇਟ ਰਹਿੰਦੇ ਹਨ ਨਾਲ ਹੀ ਇੱਕ ਦੂਜੇ ਨੂੰ ਦੁਨੀਆ ਵਿਚ ਹੋ ਰਹੀ ਉਦਯੋਗਿਕ ਤਰੱਕੀ ਦੀ ਜਾਣਕਾਰੀ ਵੀ ਮਿਲਦੀ ਰਹਿੰਦੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਚ ਉਦਯੋਗ ਵਿਕਸਿਤ ਹੋਣ ਤਾਂ ਪੰਜਾਬ ਦਾ ਰੈਵਿਨਿਉ ਵਧੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।
Last Updated : Feb 3, 2023, 8:18 PM IST