ਕਾਰ ਚਾਲਕ ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਹੋਈ ਝੜਪ, ਦੇਖੋ ਵੀਡੀਓ - ਪੁਲਿਸ ਅਧਿਕਾਰੀ ਅਤੇ ਇੱਕ ਵਿਅਕਤੀ ਵਿਚਾਲੇ ਝਗੜਾ
ਚੰਡੀਗੜ੍ਹ: ਸ਼ੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਪੁਲਿਸ ਅਧਿਕਾਰੀ ਅਤੇ ਇੱਕ ਵਿਅਕਤੀ ਵਿਚਾਲੇ ਝਗੜਾ ਹੋ ਰਿਹਾ ਹੈ। ਇਹ ਵੀਡੀਓ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਰੋਡ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਏਐਸਆਈ ਰਵਿੰਦਰ ਅਤੇ ਕਾਂਸਟੇਬਲ ਦੀ ਇੱਕ ਵਿਅਕਤੀ ਨਾਲ ਬਹਿਸਬਾਜ਼ੀ ਹੁੰਦੀ ਹੈ। ਇਨ੍ਹਾਂ ਹੀ ਨਹੀਂ ਇਹ ਬਹਿਸ ਦੌਰਾਨ ਉਨ੍ਹਾਂ ਵਿਚਾਲੇ ਝੜਪ ਵੀ ਦੇਖਣ ਨੂੰ ਮਿਲੀ। ਇਲਜ਼ਾਮ ਹੈ ਕਿ ਕਾਰ ਚਾਲਕ ਫੋਨ ’ਤੇ ਗੱਲ ਕਰ ਰਿਹਾ ਸੀ ਕਿ ਏਐਸਆਈ ਰਵਿੰਦਰ ਕੁਮਾਰ ਨੇ ਉਸਦੇ ਨਾਲ ਝੜਪ ਕੀਤੀ। ਹਾਲਾਂਕਿ ਪੁਲਿਸ ਵਿਭਾਗ ਨੇ ਇਸ ਵੀਡੀਓ ਨੂੰ ਦੇਖ ਕੇ ਦੋਹਾਂ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Last Updated : Feb 3, 2023, 8:21 PM IST
TAGGED:
ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ