ਕਿਸਾਨਾਂ ਦਾ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ - Farmers protest against central government
ਬਰਨਾਲਾ: ਜ਼ਿਲ੍ਹੇ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (Bhartiya Kisan Union Ekta Dakonda) ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਬਰਨਾਲਾ ਦੇ ਡੀ.ਸੀ ਦਫ਼ਤਰ (DC office of Barnala) ਪਹੁੰਚ ਕੇ ਡੀ.ਸੀ. ਕੁਮਾਰ ਸੌਰਵ ਰਾਜ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਭਦੌੜ ਤੋਂ ਰਵਾਨਾ ਹੋਣ ਸਮੇਂ ਇਕਾਈ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1955 ਤੋਂ ਜੋ ਕਾਨੂੰਨ ਕਿਸਾਨਾਂ ਲਈ ਪਾਣੀਆਂ ਸਬੰਧੀ ਬਣਿਆ ਹੋਇਆ ਸੀ, ਪਰ ਕੇਂਦਰ ਸਰਕਾਰ (Central Government) ਉਸ ਨੂੰ ਰੱਦ ਕਰਕੇ ਪੰਜਾਬ ਦਾ ਹੱਕ ਖੋਹਣਾ ਚਾਹੁੰਦੀ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕੇਂਦਰ ਬਦਲ ਕੇ ਰਾਜਾਂ ਦੇ ਹੱਕ ਖੋਹਣ ਦੀ ਨੀਤੀ ਅਪਣਾ ਰਹੀ ਹੈ।
Last Updated : Feb 3, 2023, 8:18 PM IST