ਗੰਨੇ ਦੇ ਬਕਾਏ ਕਾਰਨ ਕਿਸਾਨਾਂ ਨੇ ਮੁੱਖ ਰੇਲ ਮਾਰਗ ਕੀਤਾ ਜਾਮ - ਗੰਨੇ ਦੇ ਬਕਾਏ ਕਾਰਨ ਕਿਸਾਨਾਂ ਨੇ ਮੁੱਖ ਰੇਲ ਮਾਰਗ ਕੀਤਾ ਜਾਮ
ਅੰਮ੍ਰਿਤਸਰ: ਕਿਸਾਨਾਂ ਵੱਲੋਂ ਗੰਨੇ ਦੇ ਬਕਾਏ ਨੂੰ ਲੈ ਕੇ ਮੁੱਖ ਰੇਲ ਮਾਰਗ ਜਾਮ ਕਰ ਦਿੱਤਾ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਰਣਜੀਤ ਸਿੰਘ ਨੇ ਦੱਸਿਆ ਕਿ ਕਿਸ਼ਨਾ ਨੂੰ ਗੰਨਾ ਬਕਾਇਆ ਦੇਣ ਦੀ ਬਜਾਏ ਤੰਗ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸ਼ਨ ਵੱਲੋਂ ਕਈ ਬਾਰ ਮੀਟਿੰਗ ਕਰਨ ਤੇ ਵੀ ਲਟਕਾਇਆ ਜਾ ਰਿਹਾ ਹੈ। ਜਿਸ ਕਾਰਨ ਉਹ ਅੱਕ ਕੇ ਧਰਨੇ 'ਤੇ ਬੈਠ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗੰਨੇ ਦਾ ਬਕਾਇਆ ਅਦਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਟਰੈਕ ਜਾਮ ਰਹੇਗਾ। ਦੱਸ ਦੇਈਏ ਕਿ ਇਸ ਧਰਨੇ ਨਾਲ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਣ ਵਾਲਿਆਂ ਟਰੇਨਾਂ ਪ੍ਰਭਾਵਿਤ ਹੋਣਗੀਆਂ।
Last Updated : Feb 3, 2023, 8:21 PM IST