ਸਰਕਾਰ ਦੀ ਥਾਂ ਹੁਣ ਕਿਸਾਨ ਕਰਨਗੇ ਨਸ਼ੇ ਦਾ ਖ਼ਾਤਮਾ !
ਤਰਨਤਾਰਨ: ਪਿਛਲੇ ਲੰਬੇ ਸਮੇਂ ਪੰਜਾਬ ਵਿੱਚ ਨਸ਼ਾ ਤਸਕਰ (Drug smugglers in Punjab) ਲਗਾਤਾਰ ਸਰਗਰਮ ਹਨ ਅਤੇ ਉਨ੍ਹਾਂ ਖ਼ਿਲਾਫ਼ ਪੁਲਿਸ (Police) ਦੀ ਕਾਰਵਾਈ ਵੀ ਨਾ ਮਾਤਰ ਹੀ ਸਾਬਿਤ ਹੋ ਰਹੀ ਹੈ, ਜਿਸ ਕਰਕੇ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ (Drug dealing in Punjab) ਲਗਾਤਾਰ ਵੱਧ ਦਾ ਹੀ ਜਾ ਰਿਹਾ ਹੈ। ਅਜਿਹੇ ਵਿੱਚ ਪੁਲਿਸ (Police) ਪ੍ਰਸ਼ਾਸਨ ਤੋਂ ਬਿਨ੍ਹਾਂ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਧਾਰੜ ਅਤੇ ਪਿੰਡ ਦੀ ਪੰਚਾਇਤ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਹੈ। ਇਨ੍ਹਾਂ ਵੱਲੋਂ ਨਸ਼ਾ ਤਸਕਰਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਨਸ਼ੇ ਦਾ ਕਾਰੋਬਰ ਬੰਦ ਕਰਨ ਲਈ ਸਖ਼ਤੀ ਨਾਲ ਤਾੜਨਾ ਕੀਤੀ ਗਈ ਹੈ। ਇਸ ਮੌਕੇ ਨਾਲ ਹੀ ਭਵਿੱਖ ਵਿੱਚ ਨਸ਼ੇ ਦੀ ਤਸਕਰੀ (Drug trafficking) ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
Last Updated : Feb 3, 2023, 8:18 PM IST