ਕਿਸਾਨ ਜਥੇਬੰਦੀਆਂ ਨੇ ਸੈਂਕੜੇ ਪਿੰਡਾਂ 'ਚ ਫੂਕਿਆ PM ਮੋਦੀ ਦਾ ਪੁਤਲਾ
ਅੰਮ੍ਰਿਤਸਰ: ਮਜੀਠਾ ਦੇ ਪਿੰਡ ਹਮਜ਼ਾ ਵਿਚ ਮੋਦੀ ਸਰਕਾਰ ਦਾ ਅਰਥੀ ਫ਼ੂਕ ਮੁਜਾਹਰਾ ਕੀਤਾ ਗਿਆ ਅਤੇ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਵਿਚ ਵੀ ਭਾਜਪਾ ਸਰਕਾਰ ਦੀ ਅਰਥੀ ਫੂਕੀ ਤੇ ਸਾਰੇ ਵਰਗਾਂ ਵਿੱਚ ਭਾਰੀ ਰੋਸ਼ ਕੀਤਾ ਗਿਆ। ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਸੈਂਟਰ ਦੀ ਮੋਦੀ ਸਰਕਾਰ ਪੰਜਾਬ ਦੇ ਸੰਗੀ ਢਾਂਚੇ ਨੂੰ ਤੋੜ ਕੇ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੀ ਹੈ ਜੋ ਹਰਕਿਸ ਪੂਰਾਂ ਨਹੀਂ ਹੋਣ ਦਿਆਂਗੇ ਮੋਦੀ ਸਰਕਾਰ ਦਿੱਲੀ ਮੋਰਚੇ ਦੀਆਂ ਮੰਨ ਲਈਆਂ ਮੰਗਾਂ ਪੂਰੀਆਂ ਕਰੇ। ਲਖੀਮਪੁਰ ਖੀਰੀ ਦੇ ਦੋਸ਼ਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਨੌਜਵਾਨਾਂ ਤੇ ਪਾਏਂ ਸਾਰੇ ਪੁਲਿਸ ਕੇਸ ਵਾਪਸ ਲੈਏ ਜਾਣ, MSP ਗਰੰਟੀ ਕਨੂੰਨ ਵੱਲ ਵੱਧੇ ਸਰਕਾਰ BNMB ਵਿੱਚ ਪੰਜਾਬ ਤੇ ਹਰਿਆਣੇ ਦੀ ਹਿੱਸੇ ਦਾਰੀ ਮੁੜ ਬਹਾਲ ਕੀਤੀ ਜਾਵੇ।
Last Updated : Feb 3, 2023, 8:18 PM IST