ਡੀਜ਼ਲ ਪੈਟਰੋਲ ਦੇ ਵਧੇ ਰੇਟਾਂ ਤੇ ਫਰੀਦਕੋਟ ਲੋਕਾਂ ਨੇ ਦਿੱਤੀ ਪ੍ਰਤੀਕਿਰਿਆ - ਡੀਜ਼ਲ ਪੈਟਰੋਲ ਦੇ ਰੇਟ
ਫਰੀਦਕੋਟ: ਡੀਜ਼ਲ ਅਤੇ ਪੈਟਰੋਲ ਦੇ ਰੇਟਾਂ 'ਚ ਵਾਧਾ ਹੋਇਆ ਹੈ। ਜਿਸ ਬਾਰੇ ਬੋਲਦਿਆਂ ਫਰੀਦਕੋਟ ਦੇ ਲੋਕਾਂ ਨੇ ਕਿਹਾ ਕਿ ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ। ਜਿਸ ਨਾਲ ਆਮ ਪਬਲਿਕ ਦਾ ਬੁਰਾ ਹਾਲ ਹੋ ਰਿਹਾ। ਪੈਟਰੋਲ ਪੰਪ 'ਤੇ ਤੇਲ ਭਰਵਾਉਣ ਆਏ ਲੋਕਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਡੀਜ਼ਲ ਪੈਟਰੋਲ ਦੇ ਰੇਟ ਘਟਾ ਕੇ ਸਰਕਾਰਾਂ ਨੇ ਲੋਕਾਂ ਨੂੰ ਲੋਲੀਪੌਪ ਦਿੱਤਾ ਸੀ।ਚੋਣਾਂ ਖ਼ਤਮ ਹੁੰਦੇ ਹੀ ਸਰਕਾਰ ਅਸਲੀਅਤ ਤੇ ਉਤਰ ਆਈ ਹੈ। ਲੋਕਾਂ ਨੇ ਕਿਹਾ ਕਿ ਇਸ ਵਾਰ ਕਰੀਬ 75 ਪੈਸੇ ਰੇਟ ਵਧਿਆ ਹੈ ਇਸ ਨਾਲ ਜਿਆਦਾ ਫਰਕ ਨਹੀਂ ਪਵੇਗਾ ਪਰ ਅਗਰ ਇਹ ਲਗਾਤਾਰ ਵਧਣ ਲੱਗਾ ਤਾਂ ਫਿਰ ਨੁਕਸਾਨ ਹੈ। ਲੋਕਾਂ ਨੇ ਕਿਹਾ ਕਿ ਪੰਜਾਬ ਵਿਚ ਅਜਿਹੇ ਹੀ ਮੁੱਦਿਆਂ ਨੂੰ ਲੈ ਕੇ ਨਵੀਂ ਸਰਕਾਰ ਹੋਂਦ ਵਿਚ ਆਈ ਹੈ। ਸਰਕਾਰ ਨੂੰ ਲੋਕਾਂ ਨੂੰ ਰਾਹਤ ਦੇਣ ਲਈ ਮਹਿੰਗਾਈ ਤੇ ਕੰਟਰੋਲ ਕਰਨਾ ਚਾਹੀਦਾ ਹੈ।
Last Updated : Feb 3, 2023, 8:20 PM IST