ਪੰਜਾਬ

punjab

ETV Bharat / videos

ਯੂਕਰੇਨ ਤੋਂ ਪਰਤੀ ਪੰਜਾਬ ਦੀ ਵਿਦਿਆਰਥਣ ਨੇ ਦੱਸੀਆਂ ਰੂੰਹ ਕੰਬਾਊ ਗੱਲਾਂ ! - Faridkot girl returns amid tensions between Ukraine and Russia

By

Published : Feb 25, 2022, 6:20 PM IST

Updated : Feb 3, 2023, 8:17 PM IST

ਫਰੀਦਕੋਟ: ਯੂਕਰੇਨ ਅਤੇ ਰੂਸ ’ਚ ਛਿੜੀ ਜੰਗ ਕਾਰਨ ਵਿਗੜੇ ਹਾਲਾਤਾਂ ਤੋਂ ਬਾਅਦ ਪੰਜਾਬ ਦੀ ਵਿਦਿਆਰਥਣ ਯੂਕਰੇਨ ਤੋਂ ਵਾਪਿਸ ਪਰਤੀ ਹੈ। ਜਤਿੰਦਰਜੀਤ ਕੌਰ ਯੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਵਿਦਿਆਰਥਣ ਵੱਲੋਂ ਯੂਕਰੇਨ ਵਿੱਚ ਬਣੇ ਤਾਜ਼ਾ ਹਾਲਾਤਾਂ ਅਤੇ ਉੱਥੇ ਫਸੇ ਹੋਏ ਵਿਦਿਆਰਥੀਆਂ ਅਤੇ ਆਮ ਨਾਗਰਿਕ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ ਯੂਕਰੇਨ ਵਿੱਚ ਫਸੇ ਆਪਣੇ ਸਾਥੀਆਂ ਦੇ ਸੰਪਰਕ ਵਿੱਚ ਹੈ। ਪੰਜਾਬ ਦੀ ਇਸ ਧੀ ਨੇ ਦੱਸਿਆ ਕਿ ਲੋਕਾਂ ਨੂੰ ਮੈਟਰੋ ਸਟੇਸ਼ਨਾਂ ਉੱਪਰ ਰੁਕਣਾ ਪੈ ਰਿਹਾ ਹੈ ਜਿੱਥੇ ਉਨ੍ਹਾਂ ਖਾਣ ਪੀਣ ਦੀਆਂ ਚੀਜ਼ਾਂ ਪਹੁੰਚਾਉਣ ਵਿੱਚ ਮੁਸ਼ਕਿਲ ਆ ਰਹੀ ਹੈ। ਇਸਦੇ ਨਾਲ ਹੀ ਵਿਦਿਆਰਥਣ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉੱਥੇ ਫਸੇ ਭਾਰਤੀਆਂ ਨੂੰ ਵਾਪਿਸ ਪਰਿਵਾਰਾਂ ਕੋਲ ਸੁਰੱਖਿਅਤ ਲਿਆਂਦਾ ਜਾਣਾ ਚਾਹੀਦਾ ਹੈ।
Last Updated : Feb 3, 2023, 8:17 PM IST

ABOUT THE AUTHOR

...view details