ਕਬੱਡੀ ਖਿਡਾਰੀ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰ ਇੰਗਲੈਂਡ ਤੋਂ ਪਹੁੰਚੇ ਪੰਜਾਬ - ਕਬੱਡੀ ਖਿਡਾਰੀ ਸੰਦੀਪ ਸਿੰਘ ਦੇ ਪਰਿਵਾਰ ਮੈਂਬਰ ਇੰਗਲੈਂਡ ਤੋਂ ਪਹੁੰਚੇ ਪੰਜਾਬ
ਜਲੰਧਰ: ਬੀਤੇ ਦਿਨ ਜਲੰਧਰ ਤੋਂ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ। ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਬੱਡੀ ਖਿਡਾਰੀ ਸੰਦੀਪ ਦੀ ਪਤਨੀ ਬੱਚੇ ਅਤੇ ਭਰਾ ਇੰਗਲੈਂਡ ਤੋਂ ਨਕੋਦਰ ਦੇ ਸਰਕਾਰੀ ਹਸਪਤਾਲ 'ਚ ਪਹੁੰਚੇ ਹਨ। ਦੱਸ ਦੇਈਏ ਕਿ ਹਸਪਤਾਲ ਤੋਂ ਨਿਕਲਦੇ ਸਮੇਂ ਸਾਰਿਆਂ ਦੀਆਂ ਅੱਖਾਂ ਨਮ ਸਨ ਅਤੇ ਉਹ ਬਿਨਾਂ ਕੁਝ ਕਹੇ ਚਲੇ ਗਏ।ਇਸ ਮੌਕੇ ਪੰਜਾਬੀ ਗਾਇਕ ਕੇ.ਐਸ.ਮੱਖਣ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਮਾੜੀ ਹੈ ਅਤੇ ਇਸ ਦਾ ਕਬੱਡੀ ਖਿਡਾਰੀਆਂ 'ਤੇ ਬਹੁਤ ਬੁਰਾ ਪ੍ਰਭਾਵ ਪਵੇਗਾ। ਕਬੱਡੀ ਨੂੰ ਕਬੱਡੀ ਮਾਫੀਆ ਕਹੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਕਦੇ ਵੀ ਇਸ ਨੂੰ ਮਾਫੀਆ ਨਾਲ ਨਹੀਂ ਜੋੜਨਾ ਚਾਹੀਦਾ ਕਿਉਂਕਿ ਇਹ ਪੰਜਾਬ ਦੀ ਮੁੱਖ ਖੇਡ ਹੈ।
Last Updated : Feb 3, 2023, 8:20 PM IST