ਪੰਜਾਬ

punjab

By

Published : Mar 26, 2022, 1:53 PM IST

Updated : Feb 3, 2023, 8:21 PM IST

ETV Bharat / videos

ਨਕਲੀ ਕਾਸਮੈਟਿਕ ਦਾ ਸਮਾਨ ਵੇਚਣ ਵਾਲਿਆਂ ਦਾ ਪਰਦਾਫਾਸ਼

ਤਰਨਤਾਰਨ: ਸ਼ਹਿਰ ’ਚ ਲੈਕਮੇ ਕੰਪਨੀ ਦੇ ਅਧਿਕਾਰੀਆਂ ਅਤੇ ਮਨਿਆਰੀ ਦੀਆਂ ਦੁਕਾਨਾਂ ’ਤੇ ਪੁਲਿਸ ਨਾਲ ਮਿਲ ਕੇ ਛਾਪਾਮਾਰੀ ਕੀਤੀ ਗਈ। ਇਸ ਦੌਰਾਨ 7 ਦੁਕਾਨਦਾਰਾਂ ਕੋਲੋਂ ਲੈਕਮੀ ਕੰਪਨੀ ਦਾ ਨਕਲੀ ਸਮਾਨ ਬਰਾਮਦ ਕਰਦਿਆਂ ਨਕਲੀ ਸਮਾਨ ਵੇਚਣ ਵਾਲਿਆਂ ਦਾ ਪਰਦਾਫਾਸ਼ ਕੀਤਾ ਗਿਆ। ਇਸ ਸਬੰਧੀ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਅਤੇ ਸਮਾਜਿਕ ਸੰਗਠਨ ਦੇ ਰਾਜਾ ਰਣਵੀਰ ਸਿੰਘ ਨੇ ਇਹਨਾਂ ਦੁਕਾਨਦਾਰਾਂ ਨੂੰ ਆੜੇ ਹਾਥੀ ਲੈਂਦੀਆਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਨਾਲ ਹੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਉਹ ਮਨਿਆਰੀ ਦਾ ਸਮਾਨ ਲੈਣ ਲਗਿਆ ਚੰਗੀ ਤਰਾਂ ਤੱਸਲੀ ਕਰ ਲੈਣ ਕਿ ਇਹ ਪ੍ਰੋਡਕਟਸ ਅਸਲੀ ਹੈ ਕਿ ਨਕਲੀ। ਇਸ ਸਬੰਧੀ ਐੱਸਐਚਓ ਓਪਕਾਰ ਸਿੰਘ ਨੇ ਕਿਹਾ ਕਿ ਲੈਕਮੇ ਕੰਪਨੀ ਦੇ ਅਧਿਕਾਰੀਆਂ ਵੱਲੋਂ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨਾਲ ਜਾ ਕੇ ਮਾਰਕੀਟ ਵਿੱਚ ਮਨਿਆਰੀ ਦੀਆ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਸੀ ਜਿਸ ਵਿੱਚ 7 ਦੁਕਾਨਦਾਰ ਨਕਲੀ ਸਮਾਨ ਵੇਚਦੇ ਫੜੇ ਗਏ ਜਿਨ੍ਹਾਂ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ।
Last Updated : Feb 3, 2023, 8:21 PM IST

ABOUT THE AUTHOR

...view details