ਫੌਜੀ ਜਵਾਨਾਂ ਦੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ - ਡੀ.ਐੱਸ.ਪੀ ਸਿਟੀ 2 ਆਸਵੰਤ ਸਿੰਘ
ਬਠਿੰਡਾ: ਥਾਣਾ ਸਿਵਲ ਲਾਈਨ ਪੁਲਿਸ ਨੇ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਫੌਜੀ ਜਵਾਨਾਂ ਨੂੰ ਬੈਂਕ ਤੋਂ ਲੋਨ ਕਰਵਾਉਣ ਲਈ ਫਰਜ਼ੀ ਦਸਤਾਵੇਜ਼ ਤਿਆਰ ਕਰਦਾ ਸੀ। ਇਸ ਗਿਰੋਹ ਕੋਲੋਂ ਪੁਲਿਸ ਨੇ ਫੌਜ ਦੇ ਸੀਨੀਅਰ ਅਧਿਕਾਰੀਆਂ ਦੀਆਂ ਮੋਹਰਾਂ ਫਰਜ਼ੀ ਪਹਿਚਾਣ ਪੱਤਰ ਚੈੱਕ ਬੁੱਕ ਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ 2 ਆਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇੱਕ ਪੱਤਰ ਸਿਵਲ ਲਾਈਨ ਥਾਣਾ ਨੂੰ ਭੇਜਿਆ ਗਿਆ ਸੀ ਕਿ ਅਜਿਹਾ ਗਿਰੋਹ ਸਰਗਰਮ ਹੈ, ਜਿਨ੍ਹਾਂ ਵੱਲੋਂ ਫ਼ੌਜੀ ਜਵਾਨਾਂ ਨੂੰ ਲੋਨ ਕਰਵਾਉਣ ਲਈ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਜਾਂਦੇ ਹਨ ਜਿਸ ਤੇ ਕਾਰਵਾਈ ਕਰਦੇ ਹੋਏ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Last Updated : Feb 3, 2023, 8:22 PM IST