ਸਾਬਕਾ ਸੈਨਿਕ ਹੈਲਥ ਕਲੱਬ ਵੱਲੋਂ SHO ਖ਼ਿਲਾਫ਼ ਕੀਤੀ ਨਾਅਰੇਬਾਜ਼ੀ - ਪਿੰਡ ਸਭਰਾ ਵਿੱਚ ਸਾਬਕਾ ਸੈਨਿਕ ਹੈਲਥ ਕਲੱਬ
ਤਰਨਤਾਰਨ: ਪਿੰਡ ਸਭਰਾ ਵਿੱਚ ਸਾਬਕਾ ਸੈਨਿਕ ਹੈਲਥ ਕਲੱਬ ਵੱਲੋਂ ਗਿੱਦੜਬਾਹਾ ਦੇ ਐਸ.ਐਚ.ਓ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਇਸ ਮੌਕੇ 'ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਰਨਰਵਿੰਦਰ ਸਿੰਘ ਜੀਓ ਜੀ ਨੇ ਕਿਹਾ ਕਿ ਜੋ ਗਿੱਦੜਬਾਹਾ ਦੇ ਐੱਸ.ਐੱਚ.ਓ ਮਨਿੰਦਰ ਸਿੰਘ ਵੱਲੋਂ ਫ਼ੌਜੀਆਂ ਖ਼ਿਲਾਫ਼ ਜੋ ਮਾੜੀ ਸ਼ਬਦਾਵਲੀ ਵਰਤੀ ਹੈ ਉਹ ਨਿੰਦਣਯੋਗ ਹੈ। ਇਹ ਫੌਜੀ ਵੀਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਦੇ ਮਾਣਯੋਗ ਡੀ.ਜੇ.ਪੀ ਪੰਜਾਬ ਵੱਲੋਂ ਜੇਕਰ ਇਸ ਐਸ.ਐਚ.ਓ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
Last Updated : Feb 3, 2023, 8:19 PM IST