ਗੱਡੀ ਚੋਂ ਮਿਲੀਆਂ ਈਵੀਐੱਮ ਮਸ਼ੀਨਾਂ, ਵਿਰੋਧੀਆਂ ਨੇ ਚੁੱਕੇ ਸਵਾਲ - ਉੱਤਰ ਪ੍ਰਦੇਸ਼ ਵਿਧਾਨਸਭਾ ਚੋਣ ਦਾ ਆਖਿਰੀ ਪੜਾਅ
ਵਾਰਾਣਸੀ: ਉੱਤਰ ਪ੍ਰਦੇਸ਼ ਵਿਧਾਨਸਭਾ ਚੋਣ ਦਾ ਆਖਿਰੀ ਪੜਾਅ ਦੀ ਵੋਟਿੰਗ 7 ਮਾਰਚ ਨੂੰ ਸਮਾਪਤ ਹੋ ਗਈ ਸੀ। ਜਿਸਦੇ ਨਤੀਜੇ 10 ਤਰੀਕ ਨੂੰ ਐਲਾਨ ਜਾਣਗੇ। ਪਰ ਇਸ ਤੋਂ ਪਹਿਲਾਂ ਹੀ ਵਾਰਾਣਸੀ ਵਿਖੇ ਗੱਡੀ ਚੋਂ ਈਵੀਐਮ ਮਸ਼ੀਨਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਕਾਰਨ ਸਿਆਸਤ ਕਾਫੀ ਭਖ ਗਈ ਹੈ। ਫਿਲਹਾਲ ਗੱਡੀ ਚੋਂ ਈਵੀਐਮ ਮਸ਼ੀਨਾਂ ਮਿਲਣ ਦੇ ਕਾਰਨ ਸਿਆਸੀ ਪਾਰਟੀਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਨਾਲ ਹੀ ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ।
Last Updated : Feb 3, 2023, 8:19 PM IST