ਯੂਕਰੇਨ ਤੋਂ ਪਰਤੇ ਭਾਰਤੀ ਵਿਦਿਆਰਥੀਆਂ ਨੇ ETV Bharat ਨਾਲ ਸਾਂਝੇ ਕੀਤੇ ਹਾਲਾਤ
ਨਵੀਂ ਦਿੱਲੀ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਨਾ ਸਿਰਫ ਧਰਤੀ ਨੂੰ ਖੂਨ ਨਾਲ ਲਾਲ ਕਰ ਰਹੀ ਹੈ, ਸਗੋਂ ਕਈ ਹਜ਼ਾਰਾਂ-ਲੱਖਾਂ ਸੁਪਨੇ ਵੀ ਤੋੜ ਰਹੀ ਹੈ। ਯੂਕਰੇਨ ਦੀਆਂ ਦੁਖਦਾਈ ਘਟਨਾਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਆਪਣੇ ਦੇਸ਼ ਪਰਤਣ ਵਾਲੇ ਟਰਨੋਪਿਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਈਟੀਵੀ ਭਾਰਤ ਨਾਲ ਜੁੜ ਕੇ ਆਪਣਾ ਅਨੁਭਵ ਸਾਂਝਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਦੌਰਾਨ ਉਸ ਨੂੰ ਸਭ ਤੋਂ ਪਹਿਲਾਂ ਜੋ ਸੁਝਿਆ, ਉਹ ਸੀ ਨਕਦੀ ਇੱਕਠੀ ਕਰਨੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਇਕੱਠੀਆਂ ਕਰਨ ਦਾ। ਈਟੀਵੀ ਭਾਰਤ ਨਾਲ ਜੁੜੇ 6 ਵਿਦਿਆਰਥੀਆਂ ਨੇ ਦੱਸਿਆ ਕਿ ਯੂਨੀਵਰਸਿਟੀਆਂ ਵੱਲੋਂ ਜ਼ਿਆਦਾ ਇੰਤਜ਼ਾਮ ਨਹੀਂ ਕੀਤੇ ਗਏ ਸਨ, ਜਿਸ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਪੱਧਰ 'ਤੇ ਯੂਕਰੇਨ ਦੀ ਸਰਹੱਦ ਤੱਕ ਸਫ਼ਰ ਕਰਨਾ ਪਿਆ।
Last Updated : Feb 3, 2023, 8:18 PM IST