ਹੁਸ਼ਿਆਰਪੁਰ ਦੇ ਪਿੰਡ ਜਹਾਂਨਖੇਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਵਿੱਚ ਚੋਰੀ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਵਾਰਦਾਤ - ਗੁਰੂ ਘਰ ਦੀ ਗੋਲਕ ਕੀਤੀ ਚੋਰੀ
Published : Dec 5, 2023, 9:40 PM IST
ਹੁਸ਼ਿਆਰਪੁਰ ਦੇ ਊਨਾ ਮਾਰਗ ਉੱਤੇ ਪਿੰਡ ਜਹਾਂਨਖੇਲਾਂ ਵਿਖੇ ਪਿੰਡ ਵਿੱਚ ਹੀ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਵਿੱਚ ਦੇਰ ਰਾਤ ਇਕ ਚੋਰ ਦਾਖਲ ਹੋ ਗਿਆ, ਜਿਸਨੇ ਤਾਲੇ ਤੋੜ ਕੇ ਅੰਦਰ ਪਈ ਗੋਲਕ ਚੋਰੀ ਕਰ ਲਈ ਅਤੇ ਫਰਾਰ ਹੋ ਗਿਆ। ਗੁਰੂ ਘਰ ਵਿੱਚ ਹੋਈ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਪਿੰਡ ਦੇ ਸਰਪੰਚ ਕਮਲ ਕੁਮਾਰ ਨੇ ਦੱਸਿਆ ਕਿ ਇਹ ਕੰਮ ਚੋਰਾਂ ਦਾ ਨਹੀਂ ਬਲਕਿ ਕਿਸੇ ਨਸ਼ੇੜੀ ਵਿਅਕਤੀ ਦਾ ਹੈ। ਕਿਉਂਕਿ ਪਿੰਡ ਜਹਾਂਨਖੇਲਾਂ ਵਿੱਚ ਨਸ਼ਾ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ। ਸਰਪੰਚ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਸ਼ੇ ਉੱਤੇ ਲਗਾਮ ਲਗਾਈ ਜਾਵੇ ਅਤੇ ਇਹ ਮਾਮਲਾ ਸੁਲਝਾਇਆ ਜਾਵੇ।