ਭਾਬੀ ਨੇ ਦਿਓਰ ਨਾਲ ਰਲ ਕੇ ਮਾਰਿਆ ਘਰਵਾਲਾ, ਪ੍ਰੇਮ ਸਬੰਧਾਂ ਕਾਰਨ ਚੁੱਕਿਆ ਖੌਫਨਾਕ ਕਦਮ - ਪਤੀ ਦਾ ਕੀਤਾ ਕਤਲ
Published : Dec 4, 2023, 7:43 PM IST
ਅੰਮ੍ਰਿਤਸਰ ਦਿਹਾਤੀ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬੋਪਾਰਾਏ ਖੁਰਦ ਵਿਖੇ ਖ਼ੂਨ ਦੇ ਰਿਸ਼ਤੇ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਵੱਲੋਂ ਦਿਓਰ ਨਾਲ ਰਲ ਕੇ ਪਤੀ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਦੇ ਰਿਸ਼ਤੇਦਾਰ ਨਿਰੰਜਨ ਸਿੰਘ ਨੇ ਦੱਸਿਆ ਕਿ 32 ਸਾਲ ਦੇ ਸਵਿੰਦਰ ਸਿੰਘ ਦੇ ਛੋਟੇ ਭਰਾ ਜੰਗਾ ਸਿੰਘ ਜਿਸ ਦੇ ਸਵਿੰਦਰ ਸਿੰਘ ਦੀ ਪਤਨੀ ਲਖਵਿੰਦਰ ਕੌਰ ਨਾਲ ਨਜਾਇਜ਼ ਸਬੰਧ ਸਨ। ਦੋਵੇਂ ਦਿਓਰ ਭਰਜਾਈ ਸਵਿੰਦਰ ਸਿੰਘ ਨੂੰ ਰਾਹ ਦਾ ਰੋੜਾ ਸਮਝਦੇ ਸਨ। ਉਨ੍ਹਾਂ ਨੇ ਸਵਿੰਦਰ ਸਿੰਘ ਦਾ ਬੀਤੀ ਰਾਤ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲਿਸ ਅਧਿਕਰੀ ਨੇ ਦੱਸਿਆ ਕਿ ਇਸ ਮਾਮਲੇ ਦੇ ਦੋਵੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।