ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਫਿਲਮ 'ਮੁੰਡਾ ਰੌਕਸਟਾਰ' ਦੀ ਸਟਾਰ ਕਾਸਟ - ਮੁੰਡਾ ਰੌਕਸਟਾਰ ਦੀ ਕਾਸਟ
Published : Jan 9, 2024, 10:22 AM IST
ਅੰਮ੍ਰਿਤਸਰ:ਦੇਸ਼ਾਂ ਅਤੇ ਵਿਦੇਸ਼ਾਂ ਤੋਂ ਸੰਗਤ ਆਪਣੀ ਅਤੇ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਵਾਸਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚਦੀਆਂ ਰਹਿੰਦੀਆਂ ਹਨ, ਉਥੇ ਹੀ ਕਈ ਅਦਾਕਾਰ ਅਤੇ ਗਾਇਕ ਵੀ ਨਵੀਆਂ ਫਿਲਮਾਂ ਅਤੇ ਨਵੇਂ ਗਾਣੇ ਰਿਲੀਜ਼ ਹੋਣ ਦੇ ਸਮੇਂ 'ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਹਾਲ ਹੀ ਵਿੱਚ ਆਪਣੀ ਨਵੀਂ ਫਿਲਮ ਮੁੰਡਾ ਰੌਕਸਟਾਰ ਦੀ ਕਾਮਯਾਬੀ ਦੇ ਲਈ ਅਦਾਕਾਰ ਯੁਵਰਾਜ ਹੰਸ, ਮੁਹੰਮਦ ਨਾਜ਼ਿਮ ਅਤੇ ਅਦਿਤੀ ਆਰਿਆ ਫਿਲਮ ਦੀ ਕਾਸਟ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ। ਜਿੱਥੇ ਉਹਨਾਂ ਵੱਲੋਂ ਆਪਣੀ ਆਉਣ ਵਾਲੀ ਨਵੀਂ ਫਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕੀਤੀ ਗਈ।