White Punjab: ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੀ ਪੰਜਾਬੀ ਫਿਲਮ 'ਵਾਈਟ ਪੰਜਾਬ' ਦੀ ਟੀਮ - ਪੰਜਾਬੀ ਫਿਲਮ ਵਾਈਟ ਪੰਜਾਬ
Published : Oct 12, 2023, 3:46 PM IST
ਅੰਮ੍ਰਿਤਸਰ: ਅਕਤੂਬਰ ਮਹੀਨਾ ਪੰਜਾਬੀ ਫਿਲਮ ਇੰਡਸਟਰੀ ਨੂੰ ਕਾਫੀ ਫਿਲਮਾਂ ਦੇਣ ਜਾ ਰਿਹਾ ਹੈ, ਕਈ ਫਿਲਮਾਂ ਰਿਲੀਜ਼ ਹੋ ਗਈਆਂ ਹਨ, ਕਈ ਹੋ ਰਹੀਆਂ ਹਨ। ਇਸੇ ਤਰ੍ਹਾਂ 13 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਵਾਈਟ ਪੰਜਾਬ' ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ ਨਾਲ ਪੰਜਾਬੀ ਗਾਇਕ ਕਾਕਾ ਪਾਲੀਵੁੱਡ ਵਿੱਚ ਡੈਬਿਊ ਕਰੇਗਾ। ਹੁਣ ਜਿਵੇਂ ਕਿ ਇਸ ਫਿਲਮ ਦੇ ਰਿਲੀਜ਼ ਹੋਣ ਵਿੱਚ ਕੁੱਝ ਹੀ ਸਮਾਂ ਰਹਿ ਗਿਆ ਹੈ ਤਾਂ ਇਸ ਫਿਲਮ ਦੀ ਸਟਾਰ ਕਾਸਟ ਨੇ ਸੱਚਖੰਡ ਸ੍ਰੀ ਹਰਿਮੰਦਰ ਵਿੱਚ ਆ ਕੇ ਮੱਥਾ ਟੇਕਿਆ। ਫਿਲਮ ਦੀ ਕਾਸਟ ਨੇ ਫਿਲਮ ਨਾਲ ਸੰਬੰਧਿਤ ਕਈ ਪਰਤਾਂ ਉਤੇ ਚਾਨਣਾ ਪਾਈ। ਇਸ ਫਿਲਮ ਦਾ ਨਿਰਦੇਸ਼ਨ ਗੱਬਰ ਸੰਗਰੂਰ ਵੱਲੋਂ ਕੀਤਾ ਗਿਆ ਹੈ। ਫਿਲਮ ਵਿੱਚ ਕਰਤਾਰ ਚੀਮਾ ਅਤੇ ਦਕਸ਼ਅਜੀਤ ਸਿੰਘ ਮੁੱਖ ਭੂਮਿਕਾਵਾਂ ਵਿੱਚ ਹਨ।