Maujaan Hi Maujaan Team: ਫਿਲਮ 'ਮੌਜਾਂ ਹੀ ਮੌਜਾਂ' ਦੀ ਟੀਮ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਗਿੱਪੀ ਗਰੇਵਾਲ ਅਤੇ ਬਿਨੂੰ ਢਿੱਲੋਂ, ਦੇਖੋ ਵੀਡੀਓ - ਪੰਜਾਬੀ ਫਿਲਮ ਮੌਜਾਂ ਹੀ ਮੌਜਾਂ
Published : Oct 16, 2023, 2:00 PM IST
ਅੰਮ੍ਰਿ੍ਤਸਰ:20 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' ਲਗਾਤਾਰ ਸੁਰਖ਼ੀਆਂ ਵਿੱਚ ਬਣੀ ਹੋਈ ਹੈ। ਹਾਲ ਹੀ ਵਿੱਚ ਫਿਲਮ ਦੀ ਸਟਾਰ ਕਾਸਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਲਮ ਦੀ ਸਫ਼ਲਤਾ ਦੀ ਅਰਦਾਸ ਕੀਤੀ। ਇਸ ਦੌਰਾਨ ਫਿਲਮ ਦੇ ਦਿੱਗਜ ਅਦਾਕਾਰ ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਅਤੇ ਕਰਮਜੀਤ ਅਨਮੋਲ ਆਦਿ ਪੂਰੀ ਟੀਮ ਨਾਲ ਇਥੇ ਪਹੁੰਚੇ। ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ 'ਕੈਰੀ ਆਨ ਜੱਟਾ 3' ਨੇ ਇਸ ਸਾਲ ਰਿਕਾਰਡ ਤੋੜ ਕਲੈਕਸ਼ਨ ਕੀਤਾ ਸੀ, ਜਿਸ ਨਾਲ ਉਹ ਪੰਜਾਬੀ ਦੀ ਪਹਿਲੀ ਅਜਿਹੀ ਫਿਲਮ ਬਣ ਗਈ ਹੈ, ਜਿਸ ਨੇ 100 ਕਰੋੜ ਤੋਂ ਜਿਆਦਾ ਕਲੈਕਸ਼ਨ ਕੀਤਾ ਹੈ। ਉਲੇਖਯੋਗ ਹੈ ਕਿ 'ਮੌਜਾਂ ਹੀ ਮੌਜਾਂ' ਦਾ ਨਿਰਦੇਸ਼ਨ ਵੀ 'ਕੈਰੀ ਆਨ ਜੱਟਾ 3' ਦੇ ਹੀ ਨਿਰਦੇਸ਼ਕ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ। ਇਹ ਇੱਕ ਕਾਮੇਡੀ ਡਰਾਮਾ ਫਿਲਮ ਹੈ, ਜਿਸ ਦੇ ਟ੍ਰੇਲਰ ਨੂੰ ਪਹਿਲਾਂ ਹੀ ਕਾਫੀ ਪ੍ਰਸ਼ੰਸਾ ਮਿਲ ਚੁੱਕੀ ਹੈ।