ਤੁਨੀਸ਼ਾ ਮਾਮਲੇ ਵਿੱਚ ਸ਼ੀਜਾਨ ਖਾਨ ਦੇ ਪਰਿਵਾਰ ਨੇ ਕੀਤਾ ਪਲਟਵਾਰ, ਵੀਡੀਓ - Never forced Tunisha Sharma to embrace Islam
ਸ਼ੀਜ਼ਾਨ ਖਾਨ ਦੀ ਪਰਿਵਾਰਕ ਅਤੇ ਕਾਨੂੰਨੀ ਟੀਮ ਨੇ ਸੋਮਵਾਰ ਨੂੰ ਮਰਹੂਮ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮਾਂ ਵਨੀਤਾ ਸ਼ਰਮਾ ਦੇ ਇਲਜ਼ਾਮਾਂ 'ਤੇ ਪਲਟਵਾਰ ਕੀਤਾ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਤੁਨੀਸ਼ਾ ਨੂੰ ਇਸਲਾਮ ਧਾਰਨ ਕਰਨ ਲਈ ਮਜਬੂਰ ਨਹੀਂ ਕੀਤਾ। ਖਾਨ ਨੇ ਦੱਸਿਆ ਕਿ ਤੁਨੀਸ਼ਾ ਦੀ ਹਿਜਾਬ ਪਹਿਨਣ ਵਾਲੀ ਵਾਇਰਲ ਫੋਟੋ ਅਸਲ ਵਿੱਚ ਉਸਦੇ ਸ਼ੋਅ ਦੇ ਸ਼ੂਟ ਦੀ ਸੀ। ਤੁਨੀਸ਼ਾ 24 ਦਸੰਬਰ ਨੂੰ ਪਾਲਘਰ ਦੇ ਵਸਈ ਨੇੜੇ ਸੀਰੀਅਲ ਦੇ ਸੈੱਟ 'ਤੇ ਵਾਸ਼ਰੂਮ 'ਚ ਲਟਕਦੀ ਮਿਲੀ ਸੀ। ਖਾਨ ਨੂੰ 25 ਦਸੰਬਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਸੀ।
Last Updated : Feb 3, 2023, 8:38 PM IST