ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ 'ਨਾਗਿਨ' ਫੇਮ ਪ੍ਰਿੰਸ ਨਰੂਲਾ - ਪ੍ਰਿੰਸ ਨਰੂਲਾ ਦੀ ਵੀਡੀਓ
Published : Dec 1, 2023, 4:58 PM IST
ਅੰਮ੍ਰਿਤਸਰ:ਟੀਵੀ ਜਗਤ ਦੇ ਬੇਹੱਦ ਮਸ਼ਹੂਰ ਸੀਰੀਅਲ 'ਨਾਗਿਨ' ਵਿੱਚ ਸਪੇਰੇ 'ਸ਼ਾਹਨਵਾਜ਼' ਦਾ ਕਿਰਦਾਰ ਨਿਭਾਉਣ ਵਾਲਾ ਖੂਬਸੂਰਤ ਅਦਾਕਾਰ-ਗਾਇਕ ਪ੍ਰਿੰਸ ਨਰੂਲਾ ਇਸ ਸਮੇਂ ਆਪਣੇ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ। ਹਾਲ ਹੀ ਵਿੱਚ ਇਸ ਅਦਾਕਾਰ-ਗਾਇਕ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਥੇ ਉਹਨਾਂ ਨੇ ਲੰਗਰ ਘਰ ਵਿੱਚ ਸੇਵਾ ਵੀ ਕਰਵਾਈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਉਹਨਾਂ ਨੇ ਦੱਸਿਆ ਕਿ ਉਹ ਸਰੋਤਿਆਂ ਅਤੇ ਪ੍ਰਸ਼ੰਸਕਾਂ ਲਈ ਜਲਦ ਹੀ ਕੁੱਝ ਨਵਾਂ ਲੈ ਕੇ ਆ ਰਹੇ ਹਨ, ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆਵੇਗਾ। ਉਲੇਖਯੋਗ ਹੈ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਇਸ ਨੌਜਵਾਨ ਨੂੰ 'ਬਿੱਗ ਬੌਸ 9' ਵਿੱਚ ਕਾਫੀ ਪਸੰਦ ਕੀਤਾ ਗਿਆ ਸੀ।