Marriage of Son of Navjot Singh Sidhu : ਨਵਜੋਤ ਸਿੱਧੂ ਦੇ ਲੜਕੇ ਦੇ ਵਿਆਹ ਦੀਆਂ ਲੱਗੀਆਂ ਰੌਣਕਾਂ, ਦੇਖੋ ਵੀਡੀਓ - ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ
Published : Dec 7, 2023, 8:56 PM IST
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦਾ ਵਿਆਹ ਵੀਰਵਾਰ ਨੂੰ ਪਟਿਆਲਾ ਦੀ ਇਨਾਇਤ ਨਾਲ ਹੋਇਆ। ਇਸ ਦੌਰਾਨ ਉਸ ਦੀ ਭੈਣ ਰਾਬੀਆ ਨੇ ਕਰਨ ਦੇ ਸਿਰ 'ਤੇ ਸਿਹਰਾ ਸਜਾਇਆ। ਕਰਨ ਦਾ ਆਨੰਦ ਕਾਰਜ ਪਟਿਆਲਾ ਵਿਖੇ ਹੋਇਆ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਗੀਤਾਂ 'ਤੇ ਡਾਂਸ ਕਰਦੇ ਨਜ਼ਰ ਆਏ। ਸ਼ਾਮ ਨੂੰ ਨੀਮਰਾਣਾ ਹੋਟਲ, ਪਟਿਆਲਾ ਵਿਖੇ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਰਾਜਨੀਤੀ, ਫਿਲਮ ਅਤੇ ਕ੍ਰਿਕਟ ਜਗਤ ਦੀਆਂ ਕਈ ਹਸਤੀਆਂ ਸ਼ਾਮਲ ਹੋ ਸਕਦੀਆਂ ਹਨ। ਕਰਨ ਦੀ ਪਤਨੀ ਪਟਿਆਲਾ ਦੇ ਮਸ਼ਹੂਰ ਨੇਤਾ ਮਨਿੰਦਰ ਰੰਧਾਵਾ ਦੀ ਬੇਟੀ ਹੈ। ਮਨਿੰਦਰ ਰੰਧਾਵਾ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। (Marriage of Son of Navjot Singh Sidhu)