ਸੁਸਾਈਡ ਕਰ ਚੁੱਕੇ ਕਿਸਾਨਾਂ ਦੇ ਬੱਚਿਆਂ ਨੂੰ ਸਹਾਇਤਾ ਸੰਸਥਾ ਨੇ ਦਿੱਤੀ ਪੜ੍ਹਾਈ ਦੀ ਸਮੱਗਰੀ - Mansa latest news in Punjabi
ਕਰਜ਼ੇ ਦੇ ਕਾਰਨ ਸੁਸਾਇਡ ਕਰ ਚੁੱਕੇ ਕਿਸਾਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਜ਼ਿੰਮਾ ਸਹਾਇਤਾ ਸੰਸਥਾ ਵੱਲੋਂ ਚੁੱਕਿਆ ਗਿਆ ਹੈ। ਜਿਸ ਦੇ ਤਹਿਤ ਅੱਜ ਮਾਨਸਾ ਵਿਖੇ 170 ਬੱਚਿਆਂ ਨੂੰ ਸਹਾਇਤਾ ਸੰਸਥਾ ਦੇ ਆਗੂਆਂ ਵੱਲੋਂ ਸਰਦੀਆਂ ਦੀਆਂ ਵਰਦੀਆਂ ਬੂਟ ਅਤੇ ਪੜ੍ਹਾਈ ਨਾਲ ਸਬੰਧਿਤ ਸਮੱਗਰੀ ਵੰਡੀ ਗਈ। ਸੰਸਥਾ ਦੇ ਮੁਖੀ ਡਾ. ਰਾਜਿੰਦਰ ਸਿੰਘ ਰਾਜੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਮਾਨਸਾ ਜ਼ਿਲ੍ਹੇ ਦੇ 170 ਬੱਚਿਆਂ ਨੂੰ ਆਪਣੀ ਸੰਸਥਾ ਦੇ ਅਧੀਨ ਪੜ੍ਹਾਈ ਕਰਵਾਈ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਫੀਸਾਂ ਤੋਂ ਲੈ ਕੇ ਵਰਦੀਆਂ ਤੱਕ ਦਾ ਸਾਰਾ ਖ਼ਰਚਾ ਸੰਸਥਾ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਜਾਂ ਫਿਰ ਕਿਸੇ ਹੋਰ ਕਾਰਨਾਂ ਦੇ ਚਲਦਿਆਂ ਸੁਸਾਇਡ ਕਰ ਚੁੱਕੇ ਕਿਸਾਨਾਂ ਦੇ ਬੱਚਿਆਂ ਨੂੰ ਸੰਸਥਾ ਵੱਲੋਂ ਗੋਦ ਲਿਆ ਗਿਆ ਸੀ ਅਤੇ ਅੱਜ ਇਨ੍ਹਾਂ ਬੱਚਿਆਂ ਨੂੰ ਵਰਦੀਆਂ ਬੂਟ ਅਤੇ ਪੜ੍ਹਾਈ ਨਾਲ ਸਬੰਧਿਤ ਸਮੱਗਰੀ ਵੰਡੀ ਗਈ ਹੈ। Mansa latest news in Punjabi
Last Updated : Feb 3, 2023, 8:30 PM IST