ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ 'ਚ ਮਨਮੋਹਕ ਦੀਪਮਾਲਾ, ਅਲੌਕਿਕ ਆਤਿਸ਼ਬਾਜ਼ੀ ਨੇ ਵੀ ਬੰਨ੍ਹੇ ਨਜ਼ਾਰੇ - ਅਲੌਕਿਕ ਆਤਿਸ਼ਬਾਜ਼ੀ
Published : Nov 27, 2023, 7:56 PM IST
ਅੱਜ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ। ਗੁਰੂਘਰਾਂ ਵਿੱਚ ਸਵੇਰ ਤੋਂ ਹੀ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸੰਗਤ ਵੱਲੋਂ ਨਗਰ ਕੀਰਤਨ ਵੀ ਸਜਾਏ ਗਏ ਹਨ। ਥਾਂ-ਥਾਂ ਸੰਗਤ ਵੱਲੋਂ ਲੰਗਰ ਵੀ ਲਗਾਏ ਗਏ ਹਨ। ਸ਼ਾਮ ਵੇਲੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਨੇ ਦੀਪਮਾਲਾ ਕੀਤੀ ਹੈ। ਇਸਦੇ ਨਾਲ ਹੀ ਅਲੌਕਿਕ ਆਤਿਸ਼ਬਾਜੀ ਨੇ ਵੀ ਸੰਗਤ ਦਾ ਮਨ ਮੋਹਿਆ ਹੈ। ਜਾਣਕਾਰੀ ਮੁਤਾਬਿਰ ਸਵੇਰ ਤੋਂ ਹੀ ਸੰਗਤ ਗੁਰੂਘਰਾਂ ਵਿੱਚ ਮੱਥਾ ਟੇਕ ਰਹੀ ਹੈ ਅਤੇ ਦੇਸ਼ ਵਿਦੇਸ਼ ਤੋਂ ਵੀ ਸੰਗਤ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਨਤਮਸਤਕ ਹੋ ਰਹੀ ਹੈ। ਸ਼ਾਮ ਨੂੰ ਗੁਰੂਘਰਾਂ ਦਾ ਨਜਾਰਾ ਵੀ ਦੇਖਣ ਵਾਲਾ ਸੀ।(Sangat lit the lamp)