ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁਕੇਰੀਆਂ ਦੀ ਮੰਡੀਆਂ ਦਾ ਕੀਤਾ ਦੌਰਾ - ਹੁਸ਼ਿਆਰਪੁਰ ਦੀ ਤਾਜ਼ਾ ਖਬਰ ਪੰਜਾਬੀ ਵਿੱਚ
ਹੁਸ਼ਿਆਰਪੁਰ ਦੇ ਮੁਕੇਰੀਆਂ ਮੰਤਰੀ ਲਾਲ ਚੰਦ ਕਟਾਰੂ ਚੱਕ ਫੂਡ ਅਤੇ ਜੰਗਲਾਤ ਮੰਤਰੀ ਮੁਕੇਰੀਆਂ ਦੇ ਵਿੱਚ ਮੰਡੀਆਂ ਦਾ ਕੀਤਾ ਦੌਰਾ ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਮੁਕੇਰੀਆਂ ਦੀ ਦਾਣਾ ਮੰਡੀ 1947 ਤੋਂ ਪਹਿਲਾਂ ਦੀ ਹੈ। ਜਿਸ ਵਿੱਚ ਲੋਕਾਂ ਨੂੰ ਕਾਫ਼ੀ ਕਠਿਨਾਈਆਂ ਆਉਂਦੀਆਂ ਹਨ ਲੰਬੇ ਸਮੇਂ ਤੋਂ ਕਿਸਾਨਾਂ ਦੀ ਮੰਗ ਹੈ। ਇਹ ਮੰਡੀ ਨੂੰ ਬਾਹਰ ਲਿਜਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਹੋ ਸਕੇ ਉੱਥੇ ਹੀ ਮੰਤਰੀ ਵੱਲੋਂ ਕਿਹਾ ਗਿਆ ਪਹਿਲ ਦੇ ਆਧਾਰ ਤੇ ਮੰਡੀ ਨੂੰ ਜਲਦੀ ਹੀ ਬਾਹਰ ਲਿਜਾਇਆ ਜਾਏਗਾ। ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਪੇਮੈਂਟ ਅਤੇ ਲਿਫਟਿੰਗ ਦੇ ਲਈ ਕੋਈ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
Last Updated : Feb 3, 2023, 8:30 PM IST